ਜੈਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਸਰਕਾਰ ਦੇ ਸਹੁੰ ਚੁੱਕ ਸਮਾਰੋਹ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਰੋਹ ਐਤਵਾਰ ਯਾਨੀ ਅੱਜ ਸ਼ਿਮਲਾ 'ਚ ਹੋਵੇਗਾ, ਜਿੱਥੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਇਸ ਸਮੇਂ 'ਭਾਰਤ ਜੋੜੋ ਯਾਤਰਾ' ਦੇ ਅਧੀਨ ਰਾਜਸਥਾਨ 'ਚ ਹਨ।
ਇਹ ਵੀ ਪੜ੍ਹੋ : ਹਿਮਾਚਲ ਦੇ ਨਵੇਂ CM ਬਣੇ ਸੁਖਵਿੰਦਰ ਸੁੱਖੂ, ਉਪ ਮੁੱਖ ਮੰਤਰੀ ਦੇ ਨਾਂ ਦਾ ਵੀ ਹੋਇਆ ਐਲਾਨ
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਟਵੀਟ ਕੀਤਾ,''ਯਾਤਰਾ ਦੇ 95ਵੇਂ ਦਿਨ ਦੀ ਸ਼ੁਰੂਆਤ ਸਵੇਰੇ 6 ਵਜੇ ਹੋਈ। ਅੱਜ ਸਵੇਰੇ 13 ਕਿਲੋਮੀਟਰ ਦੀ ਪੈਦਲ ਯਾਤਰਾ ਤੋਂ ਬਾਅਦ ਰਾਹੁਲ ਹਿਮਾਚਲ 'ਚ ਨਵੀਂ ਕਾਂਗਰਸ ਸਰਕਾਰ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਸ਼ਿਮਲਾ ਜਾਣਗੇ। ਉਹ ਸ਼ਾਮ ਨੂੰ ਵਾਪਸ ਆ ਕੇ ਯਾਤਰਾ 'ਚ 9 ਕਿਲੋਮੀਟਰ ਹੋਰ ਤੁਰਨਗੇ।'' ਯਾਤਰਾ ਇਸ ਸਮੇਂ ਬੂੰਦੀ ਜ਼ਿਲ੍ਹੇ 'ਚ ਹੈ। ਮੁੱਖ ਮੰਤਰੀ ਦਫ਼ਤਰ ਅਨੁਸਾਰ, ਗਹਿਲੋਤ ਵਿਸ਼ੇਸ਼ ਜਹਾਜ਼ 'ਤੇ ਜੈਪੁਰ ਤੋ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਜਾਣਗੇ। ਉਹ ਉੱਥੋਂ ਹੈਲੀਕਾਪਟਰ ਤੋਂ ਸ਼ਿਮਲਾ ਜਾਣਗੇ।
ਇਹ ਵੀ ਪੜ੍ਹੋ : ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ
ਟ੍ਰਾਈਸੋਨਿਕ ਵਿੰਡ ਟਨਲ : ਇਹ ਹੈ ਇਸਰੋ ਦਾ ਨਵਾਂ ਕਮਾਲ, ਪਹਿਲਾ ਬਲੋਅ ਡਾਊਨ ਪ੍ਰੀਖਣ ਰਿਹਾ ਸਫ਼ਲ
NEXT STORY