ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਬੰਦ (ਲਾਕ) ਕਰਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਕਰੀਬ ਇਕ ਹਫ਼ਤੇ ਮਗਰੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਸ ਮਾਈਕ੍ਰੋਬਲਾਗਿੰਗ ਸਾਈਟ ਨੇ ਸ਼ਨੀਵਾਰ ਨੂੰ ਰਾਹੁਲ ਗਾਂਧੀ, ਪਾਰਟੀ ਅਤੇ ਉਸ ਦੇ ਕਈ ਸੀਨੀਅਰ ਆਗੂਆਂ ਦੇ ਅਕਾਊਂਟ ਨੂੰ ਬਹਾਲ (ਅਨਲਾਕ) ਕਰ ਦਿੱਤਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਨਾਲ ਹੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਅਕਾਊਂਟ ਵੀ ਬਹਾਲ ਹੋ ਗਏ ਹਨ। ਟਵਿੱਟਰ ਅਕਾਊਂਟ ਬਹਾਲ ਹੋਣ ਮਗਰੋਂ ਕਾਂਗਰਸ ਨੇ ਟਵੀਟ ਕੀਤਾ, ‘ਸਤਯਮੇਵ ਜਯਤੇ’।
ਇਹ ਵੀ ਪੜ੍ਹੋ: 75ਵਾਂ ਆਜ਼ਾਦੀ ਦਿਹਾੜਾ: ਲਾਲ ਕਿਲ੍ਹੇ ਦੀ ਸਖ਼ਤ ਸੁਰੱਖਿਆ, ਪਹਿਲੀ ਵਾਰ ਬਣਾਈ ਗਈ ਕੰਟੇਨਰ ਦੀ ਕੰਧ
ਕਾਂਗਰਸ ਬੁਲਾਰੇ ਪਵਨ ਖੇੜਾ ਨੇ ਆਪਣਾ ਟਵਿੱਟਰ ਅਕਾਊਂਟ ਬਹਾਲ ਹੋਣ ਤੋਂ ਬਾਅਦ ਟਵੀਟ ਕੀਤਾ ਕਿ ਪਿ੍ਰਅ ਟਵਿੱਟਰ, ਤੁਸੀਂ ਮੇਰਾ ਅਕਾਊਂਟ ਲਾਕ ਕਿਉਂ ਕੀਤਾ, ਜਦਕਿ ਤੁਸੀਂ ਮੇਰਾ ਪੋਸਟ ਹਟਾ ਸਕਦੇ ਸੀ? ਮੈਂ ਆਪਣਾ ਪੋਸਟ ਨਾ ਤਾਂ ਡਿਲੀਟ ਕੀਤਾ ਅਤੇ ਨਾ ਹੀ ਅਪੀਲ ਕੀਤੀ, ਫਿਰ ਤੁਸੀਂ ਮੇਰਾ ਅਕਾਊਂਟ ਬਹਾਲ ਕਿਉਂ ਕੀਤਾ? ਤੁਸੀਂ ਕਿਸ ਦੇ ਦਬਾਅ ’ਚ ਕੰਮ ਕਰ ਰਹੇ ਹੋ? ਓਧਰ ਰਾਹੁਲ ਗਾਂਧੀ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੀ ਪਿੱਠਭੂਮੀ ਵਿਚ ਟਵਿੱਟਰ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦੋਸ਼ ਲਾਇਆ ਕਿ ਇਹ ਅਮਰੀਕੀ ਕੰਪਨੀ ਭਾਰਤ ਦੀ ਸਿਆਸੀ ਪ੍ਰਕਿਰਿਆ ’ਚ ਦਖ਼ਲ-ਅੰਦਾਜੀ ਕਰ ਰਹੀ ਹੈ ਅਤੇ ਲੋਕਤੰਤਰੀ ਢਾਂਚੇ ’ਤੇ ਹਮਲਾ ਕਰ ਰਹੀ ਹੈ। ਟਵਿੱਟਰ ਪੱਖਪਾਤ ਹੈ ਅਤੇ ਉਹ ਸਰਕਾਰ ਦੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ
ਜ਼ਿਕਰਯੋਗ ਹੈ ਕਿ ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਅਤੇ ਪਾਰਟੀ ਦੇ ਹੋਰ ਆਗੂਆਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਸਨ। ਕੁਝ ਦਿਨ ਪਹਿਲਾਂ ਦਿੱਲੀ ਵਿਚ ਜਬਰ-ਜ਼ਿਨਾਹ ਅਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ ਸੀ। ਟਵਿੱਟਰ ਨੇ ਕਿਹਾ ਸੀ ਕਿ ਉਸ ਨੇ ਇਹ ਕਦਮ ਨਿਯਮਾਂ ਤਹਿਤ ਚੁੱਕਿਆ ਹੈ। ਰਾਹੁਲ ਤੋਂ ਇਲਾਵਾ ਕੇ. ਸੀ. ਵੇਣੂਗੋਪਾਲ, ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ, ਜਨਰਲ ਸਕੱਤਰ ਅਜੇ ਮਾਕਨ, ਜਤਿੰਦਰ ਸਿੰਘ, ਸੰਸਦ ਮੈਂਬਰ ਮਣੀਕਮ ਟੈਗੋਰ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ, ਪਵਨ ਖੇੜਾ ਸਮੇਤ 5000 ਆਗੂਆਂ ਅਤੇ ਕਾਰਕੁੰਨਾਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਗਏ।
ਇਹ ਵੀ ਪੜ੍ਹੋ: ਰਾਹੁਲ ਨੇ ਟਵਿੱਟਰ ’ਤੇ ਲਗਾਏ ਪੱਖਪਾਤ ਕਰਨ ਦੇ ਦੋਸ਼, ਕਿਹਾ- ਭਾਰਤ ਦੀ ਰਾਜਨੀਤੀ ’ਚ ਦਖ਼ਲ ਦੇ ਰਿਹੈ
ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਇਹ ਚਿਤਾਵਨੀ
NEXT STORY