ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਸ ਮਾਈਕ੍ਰੋਬਲਾਗਿੰਗ ਮੰਚ ’ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਇਹ ਅਮਰੀਕੀ ਕੰਪਨੀ ਪੱਖਪਾਤਪੂਰਨ ਹੈ, ਇਹ ਭਾਰਤ ਦੀ ਰਾਜਨੀਤੀ ਪ੍ਰਕਿਰਿਆ ’ਚ ਦਖ਼ਲ ਦੇ ਰਹੀ ਹੈ ਅਤੇ ਸਰਕਾਰ ਦੇ ਕਹੇ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਟਵਿੱਟਰ ਵਲੋਂ ਜੋ ਕੀਤਾ ਗਿਆ ਹੈ, ਉਹ ਭਾਰਤ ਦੇ ਲੋਕਤੰਤਰੀ ਢਾਂਚੇ ’ਤੇ ਹਮਲਾ ਹੈ। ਦੱਸਣਯੋਗ ਹੈ ਕਿ ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਹਨ। ਕੁਝ ਦਿਨ ਪਹਿਲਾਂ ਹੀ ਦਿੱਲੀ ’ਚ ਜਬਰ ਜ਼ਿਨਾਹ ਅਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਟਵਿੱਟਰ ਨੇ ਕਿਹਾ ਹੈ ਕਿ ਉਸ ਨੇ ਇਹ ਕਦਮ ਨਿਯਮਾਂ ਦੇ ਅਧੀਨ ਚੁੱਕੇ ਹਨ।
ਇਹ ਵੀ ਪੜ੍ਹੋ : ਨਿਯਮਾਂ ਦੇ ਉਲੰਘਣ ਕਾਰਨ ਬੰਦ ਕੀਤੇ ਗਏ ਰਾਹੁਲ ਗਾਂਧੀ, ਕਾਂਗਰਸ ਨੇਤਾਵਾਂ ਦੇ ਅਕਾਊਂਟ : ਟਵਿੱਟਰ
ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ,‘‘ਮੇਰਾ ਟਵਿੱਟਰ ਅਕਾਊਂਟ ਬੰਦ ਕਰ ਕੇ ਉਹ ਸਾਡੀ ਸਿਆਸੀ ਪ੍ਰਕਿਰਿਆ ’ਚ ਦਖ਼ਲ ਦੇ ਰਹੇ ਹਨ। ਇਕ ਕੰਪਨੀ ਸਾਡੀ ਰਾਜਨੀਤੀ ਦਾ ਦਾਇਰਾ ਤੈਅ ਕਰਨ ਲਈ ਆਪਣੇ ਕਾਰੋਬਾਰ ਦਾ ਉਪਯੋਗ ਕਰ ਰਹੀ ਹੈ। ਇਕ ਨੇਤਾ ਦੇ ਤੌਰ ’ਤੇ ਮੈਂ ਇਸ ਨੂੰ ਪਸੰਦ ਨਹੀਂ ਕਰਦਾ।’’ ਉਨ੍ਹਾਂ ਦਾਅਵਾ ਕੀਤਾ,‘‘ਇਹ ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ ’ਤੇ ਹਮਲਾ ਹੈ। ਇਹ ਰਾਹੁਲ ਗਾਂਧੀ ’ਤੇ ਹਮਲਾ ਨਹੀਂ ਹੈ। ਸਿਰਫ਼ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਦਾ ਅਕਾਊਂਟ ਬੰਦ ਕਰ ਦਿੱਤਾ ਗਿਆ। ਮੇਰੇ ਕੋਲ 1.9 ਕਰੋੜ ਤੋਂ 2 ਕਰੋੜ ਦਰਮਿਆਨ ਫੋਲੋਅਰਜ਼ ਹਨ। ਤੁਸੀਂ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦੇ ਅਧਿਕਾਰ ਤੋਂ ਵਾਂਝੇ ਕਰ ਰਹੇ ਹੋ। ਤੁਸੀਂ ਇਹੀ ਕਰ ਰਹੇ ਹੋ।’’
ਇਹ ਵੀ ਪੜ੍ਹੋ : ਮਾਸੂਮ ਪੁੱਤਰ ਪੜ੍ਹਾਈ 'ਚ ਨਹੀਂ ਦਿੰਦਾ ਸੀ ਧਿਆਨ, ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਦੋਸ਼ ਲਗਾਇਆ,‘‘ਇਹ ਸਿਰਫ਼ ਅਣਉੱਚਿਤ ਹੀ ਨਹੀਂ ਸਗੋਂ ਉਸ ਵਿਚਾਰ ਦੀ ਮਾਣਹਾਨੀ ਹੈ ਕਿ ਟਵਿੱਟਰ ਇਕ ਨਿਰਪੱਖ ਮੰਚ ਹੈ। ਇਹ ਨਿਵੇਸ਼ਕਾਂ ਲਈ ਬਹੁਤ ਖ਼ਤਰਨਾਕ ਹੈ, ਕਿਉਂਕਿ ਰਾਜਨੀਤਕ ਮੁਕਾਬਲੇ ’ਚ ਕਿਸੇ ਇਕ ਦਾ ਪੱਖ ਲੈਣ ’ਤੇ ਟਵਿੱਟਰ ਲਈ ਪ੍ਰਤੀਕਿਰਿਆਵਾਂ ਵੀ ਹੋਣਗੀਆਂ।’’ ਰਾਹੁਲ ਨੇ ਕਿਹਾ,‘‘ਸਾਡੇ ਲੋਕਤੰਤਰ ’ਤੇ ਹਮਲਾ ਕੀਤਾ ਗਿਆ ਹੈ। ਅਸੀਂ ਸੰਸਦ ਦੇ ਅੰਦਰ ਬੋਲ ਨਹੀਂ ਸਕਦੇ। ਮੀਡੀਆ ਕੰਟਰੋਲ ’ਚ ਹੈ। ਮੈਂ ਸੋਚਿਆ ਸੀ ਕਿ ਇਹ ਉਮੀਦ ਇਕ ਰੋਸ਼ਨੀ ਹੈ, ਜਿੱਥੇ ਅਸੀਂ ਟਵਿੱਟਰ ’ਤੇ ਆਪਣੇ ਵਿਚਾਰ ਰੱਖ ਸਕਦੇ ਸੀ ਪਰ ਇਹ ਗੱਲ ਨਹੀਂ ਹੈ।’’ ਉਨ੍ਹਾਂ ਕਿਹਾ,‘‘ਹੁਣ ਇਹ ਸਪੱਸ਼ਟ ਹੈ ਕਿ ਟਵਿੱਟਰ ਨਿਰਪੱਖ ਮੰਚ ਨਹੀਂ ਹੈ। ਇਹ ਪੱਖਪਾਤਪੂਰਨ ਮੰਚ ਹੈ। ਇਹ ਉਹੀ ਸੁਣਦਾ ਹੈ, ਜੋ ਸਰਕਾਰ ਕਹਿੰਦੀ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੀਫ਼ ਜਸਟਿਸ ਨੇ ਜੱਜ ਨਰੀਮਨ ਦੀ ਰਿਟਾਇਰਮੈਂਟ ’ਤੇ ਕਿਹਾ- ਗੁਆ ਰਹੇ ਹਾਂ ਨਿਆਂਪਾਲਿਕਾ ਦਾ ਇਕ ਸ਼ੇਰ
NEXT STORY