ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਬੁੱਧਵਾਰ ਸ਼ਾਮ ਇੰਡੀਆ ਗੇਟ ਕੋਲ ਧਰਨੇ ’ਤੇ ਬੈਠੇ ਅੰਕਿਤਾ ਭੰਡਾਰੀ ਦੇ ਮਾਤਾ-ਪਿਤਾ ਨੂੰ ਮਿਲੇ। ਦੋਵਾਂ ਨੇ ਪਰਿਵਾਰ ਨਾਲ ਲੱਗਭਗ ਇਕ ਘੰਟਾ ਬਿਤਾਇਆ।
ਅੰਕਿਤਾਂ ਦੇ ਪਰਿਵਾਰ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸੀ. ਬੀ. ਆਈ. ਜਾਂਚ ਪੂਰੀ ਨਹੀਂ ਹੁੰਦੀ, ਸਿੱਕਮ ਦੇ ਰਾਜਪਾਲ ਨਿਯੁਕਤ ਕੀਤੇ ਗਏ ਦੁਸ਼ਯੰਤ ਕੁਮਾਰ ਗੌਤਮ ਦੀ ਨਿਯੁਕਤੀ ’ਤੇ ਰੋਕ ਲਗਾਈ ਜਾਵੇ ਅਤੇ ਇਸ ’ਤੇ ਮੁੜ ਵਿਚਾਰ ਕੀਤਾ ਜਾਵੇ। ਦੁਸ਼ਯੰਤ ਗੌਤਮ ਨੂੰ 12 ਅਕਤੂਬਰ ਨੂੰ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਅੰਕਿਤਾ ਉੱਤਰਾਖੰਡ ਦੇ ਇਕ ਰਿਜ਼ਾਰਟ ਵਿਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਸਾਲ 2022 ਵਿਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿਚ ਇਕ ਕਥਿਤ ਵੀ. ਆਈ. ਪੀ. ਨੂੰ ਲੈ ਕੇ ਲੰਬੇ ਸਮੇਂ ਤੋਂ ਸਵਾਲ ਉੱਠਦੇ ਰਹੇ ਹਨ। ਪਰਿਵਾਰ ਦੁਸ਼ਯੰਤ ਕੁਮਾਰ ਗੌਤਮ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉਠਾਉਂਦਾ ਰਿਹਾ ਹੈ, ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਦੇ ਸਿੱਟਿਆਂ ਤੋਂ ਹੀ ਹੋ ਸਕਦੀ ਹੈ।
ਧਨਤੇਰਸ-ਦਿਵਾਲੀ ਤੋਂ ਪਹਿਲਾਂ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਵਧੇਗਾ ਬੈਂਕ ਬੈਲੇਂਸ
NEXT STORY