ਅਮੇਠੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸ਼੍ਰੀ ਗਾਂਧੀ ਨੂੰ ਆਪਣੇ ਸੰਸਦੀ ਖੇਤਰ ਦਾ ਦੌਰਾ ਕਰ ਕੇ ਦੇਖਣਾ ਚਾਹੀਦਾ ਹੈ ਕਿ ਪਿਛਲੇ 5 ਦਹਾਕਿਆਂ ਦੇ ਮੁਕਾਬਲੇ ਇਹ ਖੇਤਰ ਸਿਰਫ 4 ਸਾਲਾਂ 'ਚ ਵਿਕਾਸ ਦੀ ਨਵੀਂ ਪਰਿਭਾਸ਼ਾ ਗੜ੍ਹ ਰਿਹਾ ਹੈ। ਅਮੇਠੀ ਦੇ ਮੁਸ਼ੀਗੰਜ ਤਿਰਾਹੇ ਤੋਂ ਰਾਏਪੁਰ ਫੁਲਵਾਰੀ ਤੱਕ ਜਾਣ ਵਾਲੀ 'ਸਬਕਾ ਸਾਥ ਸਭਕਾ ਵਿਕਾਸ' ਰੈਲੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਸ਼੍ਰੀਮਤੀ ਇਰਾਨੀ ਨੇ ਕਾਂਗਰਸ ਪ੍ਰਧਾਨ 'ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ,''ਰਾਹੁਲ ਆਉਣ ਅਤੇ ਇੱਥੇ ਦੇਖਣ ਕਿੰਨਾ ਵਿਕਾਸ ਹੋਇਆ। ਜੋ 40-50 ਸਾਲਾਂ 'ਚ ਉਨ੍ਹਾਂ ਦੇ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ, ਉਹ ਚਾਰ ਸਾਲਾਂ 'ਚ ਇੱਥੇ ਹੋਇਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਦਿਸ਼ਾ ਪ੍ਰੋਗਰਾਮ ਦੇ ਅਧੀਨ ਸਮੀਖਿਆ ਕਰਨ ਆ ਰਹੇ ਹਨ, ਸਮੀਖਿਆ 'ਚ ਉਨ੍ਹਾਂ ਨੂੰ ਯਾਦ ਆ ਜਾਵੇਗਾ ਕਿ ਕਿਸ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਵੀ ਭਾਜਪਾ ਵਰਕਰਾਂ ਨੇ ਇੱਥੇ ਕੰਮ ਕੀਤਾ।''
ਸ਼੍ਰੀ ਗਾਂਧੀ ਦੇ ਅਮੇਠੀ ਦੌਰੇ 'ਤੇ ਤੰਜ਼ ਕੱਸਦੇ ਹੋਏ ਭਾਜਪਾ ਨੇਤਾ ਨੇ ਕਿਹਾ,''ਮੈਂ 2014 'ਚ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਇਆ ਸੀ ਕਿ ਰਾਹੁਲ ਜੀ ਦੇ ਦਰਸ਼ਨ ਤੁਹਾਨੂੰ ਸਾਰਿਆਂ ਨੂੰ ਮੇਰੇ ਕਾਰਨ ਜ਼ਿਆਦਾ ਹੋਣਗੇ, ਮੈਂ ਉਹ ਭਰੋਸਾ ਵੀ ਪੂਰਾ ਕੀਤਾ, ਮੈਨੂੰ ਖੁਸ਼ੀ ਹੈ।'' ਸ਼੍ਰੀਮਤੀ ਇਰਾਨੀ ਨੇ ਕਾਂਗਰਸ ਪ੍ਰਧਾਨ ਦੇ ਕੈਂਡਲ ਮਾਰਚ ਨੂੰ ਇਕ ਵਾਰ ਫਿਰ ਨਿਸ਼ਾਨੇ 'ਤੇ ਰੱਖਿਆ ਅਤੇ ਕਿਹਾ ਕਿ ਅਮੇਠੀ ਕਾਂਗਰਸ ਦੀ ਅਗਵਾਈ ਦਾ ਗੜ੍ਹ ਰਿਹਾ ਹੈ, ਜੇਕਰ ਇੱਥੇ ਅੱਜ ਤੱਕ ਔਰਤਾਂ ਲਈ ਪੁਲਸ ਸਟੇਸ਼ਨ 'ਚ ਇਸ ਤਰ੍ਹਾਂ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਤਾਂ ਉਹ ਕਿਹੜੇ ਲੋਕ ਹਨ ਜੋ ਦੇਸ਼ ਭਰ 'ਚ ਜਾ ਕੇ ਸੰਵਿਧਾਨ ਦੀ ਚਰਚਾ ਕਰਦੇ ਹਨ।''
ਰਾਏਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ 'ਆਯੂਸ਼ਮਾਨ ਭਾਰਤ' ਯੋਜਨਾ
NEXT STORY