ਮੁਜ਼ੱਫਰਪੁਰ—ਬਿਹਾਰ ਦੇ ਮੁਜ਼ੱਫਰਪੁਰ ਦੀ ਇਕ ਅਦਾਲਤ 'ਚ ਵਕੀਲ ਸੁਧੀਰ ਕੁਮਾਰ ਓਝਾ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦੇਸ਼ ਦਾ ਅਪਮਾਨ ਕਰਨ ਦੇ ਦੋਸ਼ ਹੇਠ ਸ਼ਨੀਵਾਰ ਮਾਣਹਾਨੀ ਦਾ ਇਕ ਮਾਮਲਾ ਦਰਜ ਕਰਵਾਇਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਮਿਤੀ 4 ਸਤੰਬਰ ਨਿਰਧਾਰਿਤ ਕੀਤੀ ਹੈ।
ਓਝਾ ਨੇ ਦੋਸ਼ ਲਾਇਆ ਕਿ ਰਾਹੁਲ ਨੇ ਅੱਤਵਾਦ ਨੂੰ ਸਹੀ ਕਰਾਰ ਦਿੱਤਾ ਹੈ ਅਤੇ ਆਈ. ਐੱਸ. ਦੇ ਉਭਰਨ ਦੀ ਵਿਆਖਿਆ ਕਰਦਿਆਂ ਇਸ ਲਈ ਵਧਦੀ ਬੇਰੋਜ਼ਗਾਰੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਨਾਲ ਹੀ ਆਈ. ਐੱਸ. ਨੂੰ ਭਾਰਤ ਦੇ ਸੰਦਰਭ ਵਿਚ ਜੋੜਿਆ ਜੋ ਦੇਸ਼ ਦਾ ਅਪਮਾਨ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਰਾਹੁਲ ਨੇ ਦੇਸ਼ ਵਿਚ ਖਿਚਾਅ ਪੈਦਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਇੰਝ ਕੀਤਾ। ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਦੇਸ਼ ਵਿਚ ਕਈ ਥਾਈਂ ਵਿਰੋਧ ਵਿਖਾਵੇ ਹੋਏ ਹਨ।
10ਵੀਂ ਪਾਸ ਲਈ ਇਸ ਵਿਭਾਗ ਨੇ ਕੱਢੀਆਂ ਨੌਕਰੀਆਂ, ਇਸ ਤਰ੍ਹਾਂ ਕਰੋ ਅਪਲਾਈ
NEXT STORY