ਰਾਏਬਰੇਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕ ਵਿਅਕਤੀ ਨੇ ਉਨ੍ਹਾਂ ਦੇ ਦਾਦਾ ਫਿਰੋਜ਼ ਗਾਂਧੀ ਦਾ ਡਰਾਈਵਿੰਗ ਲਾਇਸੈਂਸ ਉਨ੍ਹਾਂ ਨੂੰ ਸੌਂਪਿਆ। ਆਪਣੇ ਸੰਸਦੀ ਖੇਤਰ ਦੇ ਦੌਰੇ 'ਤੇ ਆਏ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੌਰੇ ਦੇ ਦੂਜੇ ਦਿਨ ਵਿਕਾਸ ਸਿੰਘ ਨਾਮੀ ਇਕ ਵਿਅਕਤੀ ਨੇ ਫਿਰੋਜ਼ ਗਾਂਧੀ ਦਾ ਡਰਾਈਵਿੰਗ ਲਾਇਸੈਂਸ ਸੌਂਪਿਆ। ਵਿਕਾਸ ਨੇ ਇਹ ਲਾਇਸੈਂਸ ਸੰਭਾਲ ਕੇ ਰੱਖਿਆ ਹੋਇਆ ਸੀ। ਰਾਏਬਰੇਲੀ ਪ੍ਰੀਮੀਅਰ ਲੀਗ ਦੇ ਆਯੋਜਕ ਮੰਡਲ ਦੇ ਮੈਂਬਰ ਵਿਕਾਸ ਸਿੰਘ ਨੇ ਦੱਸਿਆ ਕਿ ਸਾਲਾਂ ਪਹਿਲੇ ਇਕ ਪ੍ਰੋਗਰਾਮ ਉਨ੍ਹਾਂ ਦੇ ਸਹੁਰੇ ਨੂੰ ਅਚਾਨਕ ਇਹ ਡਰਾਈਵਿੰਗ ਲਾਇਸੈਂਸ ਮਿਲਿਆ ਸੀ। ਉਦੋਂ ਤੋਂ ਉਨ੍ਹਾਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ।
ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਹੁਰੇ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਸੱਸ ਨੇ ਇਸ ਨੂੰ ਸੰਭਾਲ ਕੇ ਰੱਖਿਆ। ਸਿੰਘ ਨੇ ਦੱਸਿਆ ਕਿ ਇਸ ਵਾਰ ਰਾਹੁਲ ਗਾਂਧੀ ਦੇ ਆਉਣ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਦੀ ਸੱਸ ਨੇ ਕਿਹਾ ਕਿ ਉਨ੍ਹਾਂ ਦੀ (ਰਾਹੁਲ ਗਾਂਧੀ) ਇਕ ਅਮਾਨਤ ਮੇਰੇ ਕੋਲ ਰੱਖੀ ਹੈ ਅਤੇ ਇਸ ਨੂੰ ਉਨ੍ਹਾਂ ਨੂੰ ਲਿਜਾ ਕੇ ਦੇ ਦਿਓ। ਵਿਕਾਸ ਸਿੰਘ ਨੇ ਮੰਚ 'ਤੇ ਰਾਹੁਲ ਗਾਂਧੀ ਨੂੰ ਇਹ ਲਾਇਸੈਂਸ ਦਿੱਤਾ ਤਾਂ ਉਹ ਉਸ ਨੂੰ ਦੇਖਦੇ ਰਹੇ ਅਤੇ ਤੁਰੰਤ ਉੱਥੋਂ ਹੀ ਆਪਣੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਰਾਹੀਂ ਲਾਇਸੈਂਸ ਦੀ ਇਕ ਫੋਟੋ ਭੇਜੀ। ਰਾਹੁਲ ਨੇ ਉਸ ਤੋਂ ਬਾਅਦ ਲਾਇਸੈਂਸ ਨੂੰ ਆਪਣੇ ਕੋਲ ਰੱਖ ਲਿਆ। ਦਸੰਬਰ 1912 'ਚ ਜਨਮੇ ਫਿਰੋਜ਼ ਗਾਂਧੀ ਨੇ 1952 'ਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ 'ਚ ਰਾਏਬਰੇਲੀ ਤੋਂ ਚੋਣ ਜਿੱਤੀ ਸੀ। ਉਨ੍ਹਾਂ ਦਾ ਦਿਹਾਂਤ 7 ਸਤੰਬਰ 1960 ਨੂੰ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੂਸ਼ਿਤ ਪਾਣੀ ਮਾਮਲਾ: MP ਸਰਕਾਰ ਨੇ ਜਾਂਚ ਲਈ ਬਣਾਈ ਸੂਬਾ ਪੱਧਰੀ ਕਮੇਟੀ; ਮਹੀਨੇ 'ਚ ਰਿਪੋਰਟ ਦੇਣ ਦੇ ਹੁਕਮ
NEXT STORY