ਨਵੀਂ ਦਿੱਲੀ (ਵਾਰਤਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਬਦਲਾਅ ਦਾ ਸਮਾਂ ਚੱਲ ਰਿਹਾ ਹੈ ਅਤੇ ਹਰ ਵੋਟਰ ਕਾਂਗਰਸ ਨੂੰ ਵੋਟ ਪਾ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਕਾਂਗਰਸ ਦੀ 'ਨਿਆਂ ਯੋਜਨਾ' ਤੋਂ ਪ੍ਰਭਾਵਿਤ ਹੋ ਕੇ ਪੂਰੇ ਦੇਸ਼ ਵਿਚ ਨਾ ਸਿਰਫ ਨੌਜਵਾਨ ਸਗੋਂ ਕਿ ਅਨੁਭਵੀ ਅਤੇ ਬਜ਼ੁਰਗ ਵੋਟਰ ਵੀ ਇਸ ਯੋਜਨਾ ਦੀ ਤਾਕਤ ਨੂੰ ਸਮਝ ਰਿਹਾ ਹੈ, ਇਸ ਲਈ ਸਾਰੇ ਵੱਡੀ ਗਿਣਤੀ ਵਿਚ ਵੋਟ ਪਾ ਰਹੇ ਹਨ। ਮੋਦੀ ਜੀ ਤੁਹਾਡਾ ਸਮਾਂ ਹੁਣ ਪੂਰਾ ਹੋ ਗਿਆ ਹੈ ਅਤੇ ਸਮਾਂ ਬਦਲਾਅ ਦਾ ਚੱਲ ਰਿਹਾ ਹੈ।''
ਰਾਹੁਲ ਨੇ ਇਸ ਦੇ ਨਾਲ ਹੀ ਇਕ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਵਿਚ ਵੋਟ ਤੋਂ ਦੇਸ਼ ਬਦਲਦੇ ਦੇਖਿਆ ਹੈ, ਪਹਿਲੀ ਵੋਟ 1962 ਵਿਚ ਪਾਈ ਗਈ ਸੀ, ਹੁਣ ਹੋਵੇਗਾ ਨਿਆਂ ਵਰਗੇ ਕਈ ਨਾਅਰੇ ਲਿਖੇ ਹਨ। ਰਾਹੁਲ ਨੇ ਫੇਸਬੁੱਕ 'ਤੇ ਵੀ ਪੋਸਟ ਕੀਤਾ ਹੈ, ਜਿਸ 'ਚ ਉਹ ਮਹਿੰਗਾਈ ਘੱਟ ਕਰਨ ਲਈ ਲੋਕਾਂ ਤੋਂ ਕਾਂਗਰਸ ਨੂੰ ਸੱਤਾ ਸੌਂਪਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ, ''ਅਸੀਂ ਸਮਝਦੇ ਹਾਂ, ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਜ਼ਿੰਦਗੀ 'ਤੇ ਭਾਰੀ ਬੋਝ ਪਾਇਆ ਹੈ। ਇਸ ਬੋਝ ਨੂੰ ਘੱਟ ਕਰਨ ਲਈ ਕਾਂਗਰਸ ਪਾਰਟੀ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਵੇਗੀ ਅਤੇ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਵਿਚ ਮਦਦ ਕਰੇਗੀ।''
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਚਾਕੂ ਮਾਰ ਕੇ ਕੀਤਾ ਪਤਨੀ ਦਾ ਕਤਲ
NEXT STORY