ਨਵੀਂ ਦਿੱਲੀ— ਆਉਣ ਵਾਲੀ 21 ਅਕਤਬੂਰ 'ਚ ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬੈਂਕਾਕ ਰਵਾਨਾ ਹੋ ਗਏ ਹਨ। ਰਾਹੁਲ ਗਾਂਧੀ ਬੈਂਕਾਕ ਲਈ ਵਿਸਤਾਰਾ ਏਅਰਲਾਈਨ ਦੀ ਫਲਾਈਟ ਤੋਂ ਰਵਾਨਾ ਹੋ ਗਏ ਹਨ। ਇਹ ਸਪੱਸ਼ਟ ਨਹੀਂ ਹੈ ਕਿ ਰਾਹੁਲ ਗਾਂਧੀ ਕਿਸ ਵਜ੍ਹਾ ਤੋਂ ਬੈਂਕਾਕ ਗਏ ਹਨ। ਰਾਹੁਲ ਅਜਿਹੇ ਸਮੇਂ 'ਚ ਵਿਦੇਸ਼ੀ ਦੌਰੇ 'ਤੇ ਰਵਾਨਾ ਹੋਏ ਹਨ, ਜਦੋਂ ਕਾਂਗਰਸ ਅੰਦਰੂਲੀ ਕਲੇਸ਼ ਵਿਚ ਉਲਝੀ ਹੋਈ ਹੈ। ਰਾਹੁਲ ਦੇ ਬੈਂਕਾਕ ਜਾਣ 'ਤੇ ਸਵਾਲ ਉਠ ਰਹੇ ਹਨ।
ਇਸ ਦਰਮਿਆਨ ਟਵਿੱਟਰ 'ਤੇ ਬੈਂਕਾਕ ਟੌਪ 'ਤੇ ਟਰੈਂਡ ਕਰ ਰਿਹਾ ਹੈ। ਇਸ ਦਰਮਿਆਨ ਟਵਿੱਟਰ 'ਤੇ ਯੂਜ਼ਰਸ ਪੁੱਛ ਰਹੇ ਹਨ ਕਿ ਆਖਰ ਰਾਹੁਲ ਕਿੱਥੇ ਚੱਲੇ ਗਏ ਹਨ? ਟਵਿੱਟਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਰਾਹੁਲ ਬੈਂਕਾਕ ਲਈ ਰਵਾਨਾ ਹੋ ਗਏ। ਰਾਹੁਲ ਅਜਿਹੇ ਸਮੇਂ ਵਿਚ ਜਨਤਾ ਦੀਆਂ ਨਜ਼ਰਾਂ ਤੋਂ ਦੂਰ ਹੈ, ਜਦੋਂ ਦੋ ਹਫਤੇ ਬਾਅਦ ਦੋ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ 2015 'ਚ ਵੀ ਉਨ੍ਹਾਂ ਦੇ ਬੈਂਕਾਕ ਜਾਣ ਦੀਆਂ ਖ਼ਬਰਾਂ ਆਈਆਂ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਪਾਰਟੀ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਸ਼ਾਮਲ ਹਨ।
ਰਾਹੁਲ ਦੇ ਬੈਂਕਾਕ ਜਾਣ 'ਤੇ ਕਾਂਗਰਸ ਨੇ ਹੁਣ ਤਕ ਇਸ 'ਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਭਾਜਪਾ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਕਿੱਥੇ ਗਏ? ਅਹਿਮਦ ਪਟੇਲ, ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛ ਰਹੇ ਸਨ ਕਿ ਪਾਰਟੀ ਕਿੱਥੇ ਗਏ? ਅੱਜ ਪਤਾ ਲੱਗਾ ਕਿ ਪਾਰਟੀ ਬੈਂਕਾਕ ਚਲੀ ਗਈ। ਰਾਹੁਲ ਗਾਂਧੀ 'ਤੇ ਭਾਜਪਾ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਟਵੀਟ ਕੀਤਾ, ਤੁਸੀਂ ਸੋਚ ਰਹੇ ਹੋ ਕਿ ਬੈਂਕਾਕ ਕਿਉਂ ਟਰੈਂਡ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਮਿਲਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਰਾਹੁਲ ਗਾਂਧੀ ਨੇ ਪਾਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਫਿਲਹਾਲ ਪਾਰਟੀ ਕਮਾਨ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਕੋਲ ਹੈ।
ਬਾਪ ਤੇ ਸੌਤੇਲੀ ਮਾਂ ਨੇ ਡੇਢ ਸਾਲ ਦੀ ਮਾਸੂਮ ਦਾ ਕੀਤਾ ਕਤਲ, ਗ੍ਰਿਫਤਾਰ
NEXT STORY