ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਮੈਨੀਫੈਸਟੋ ਨੂੰ ਇਕ ਵਿਅਕਤੀ ਦੀ ਆਵਾਜ਼ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਸ ਨੂੰ ਬੰਦ ਕਮਰੇ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ 'ਚ ਦੂਰਦਰਸ਼ਿਤਾ ਦੀ ਕਮੀ ਹੈ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਮੈਨੀਫੈਸਟੋ ਲੰਬੇ ਵਿਚਾਰ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਉਸ 'ਚ ਜਨਤਾ ਦੀ ਆਵਾਜ਼ ਸ਼ਾਮਲ ਹੈ।
ਭਾਜਪਾ ਦਾ ਮੈਨੀਫੈਸਟੋ ਹੰਕਾਰ ਨਾਲ ਭਰਿਆ
ਰਾਹੁਲ ਨੇ ਟਵੀਟ ਕੀਤਾ ਹੈ,''ਕਾਂਗਰਸ ਦਾ ਮੈਨੀਫੈਸਟੋ ਵਿਚਾਰ ਦੇ ਮਾਧਿਅਮ ਨਾਲ ਤਿਆਰ ਹੋਇਆ। ਇਸ 'ਚ 10 ਲੱਖ ਤੋਂ ਵਧ ਭਾਰਤੀ ਨਾਗਰਿਕਾਂ ਦੀ ਆਵਾਜ਼ ਸ਼ਾਮਲ ਹੈ। ਇਹ ਸਮਝਦਾਰੀ ਭਰਿਆ ਅਤੇ ਪ੍ਰਭਾਵਸ਼ਾਲੀ ਦਸਤਾਵੇਜ਼ ਹੈ। ਉਨ੍ਹਾਂ ਨੇ ਦਾਅਵਾ ਕੀਤਾ,''ਭਾਜਪਾ ਦਾ ਮੈਨੀਫੈਸਟੋ ਬੰਦ ਕਮਰੇ 'ਚ ਤਿਆਰ ਕੀਤਾ ਗਿਆ ਹੈ। ਇਸ 'ਚ ਇਕ ਵੱਖ ਪੈ ਚੁਕੇ ਵਿਅਕਤੀ ਦੀ ਆਵਾਜ਼ ਹੈ। ਇਹ ਹੰਕਾਰ ਭਰਿਆ ਹੈ।''
ਭਾਜਪਾ ਨੇ ਸੋਮਵਾਰ ਜਾਰੀ ਕੀਤਾ ਸੀ ਮੈਨੀਫੈਸਟੋ
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਨੂੰ 'ਸੰਕਲਪ ਪੱਤਰ' ਦੇ ਨਾਂ ਨਾਲ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ 'ਚ ਭਾਜਪਾ ਨੇ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦੇਣ ਦੇ ਨਾਲ ਅੱਤਵਾਦ ਦੇ ਖਿਲਾਫ 'ਜ਼ੀਰੋ ਟਾਲਰੈਂਸ' ਦੀ ਵਚਨਬੱਧਤਾ ਦੋਹਰਾਈ ਹੈ। ਇਸ ਦੇ ਨਾਲ ਹੀ 60 ਸਾਲ ਦੀ ਉਮਰ ਦੀ ਉਮਰ ਤੋਂ ਬਾਅਦ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਗਏ ਹਨ।
ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ
NEXT STORY