ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਸੰਕਰਮਣ ਅਤੇ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹਨ। ਇਸ ਵਾਰ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਪਹਿਲ ਸੋਸ਼ਲ ਮੀਡੀਆ ਅਤੇ ਝੂਠੀ ਇਮੇਜ਼ ਹੈ। ਕਾਂਗਰਸ ਨੇਤਾ ਨੇ ਟਵੀਟ ਕਰ ਕੇ ਲਿਖਿਆ,''ਕੇਂਦਰ ਸਰਕਾਰ ਦੀ ਪਹਿਲ- ਸੋਸ਼ਲ ਮੀਡੀਆ, ਝੂਠੀ ਇਮੇਜ਼। ਜਨਤਾ ਦੀ ਪਹਿਲ- ਰਿਕਾਰਡ ਤੋੜ ਮਹਿੰਗਾਈ, ਕੋਰੋਨਾ ਵੈਕਸੀਨ। ਇਹ ਕਿਸ ਤਰ੍ਹਾਂ ਦੇ ਚੰਗੇ ਦਿਨ!''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਸੰਕਰਮਣ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਸਰਕਾਰ ਝੂਠ ਬੋਲ ਰਹੀ ਹੈ। ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਮਰਨ ਵਾਲਿਆਂ ਦੇ ਅੰਕੜੇ ਦਬਾਉਣ ਲਈ ਬਹੁਤ ਮਿਹਨਤ ਕੀਤੀ ਹੈ। ਰਾਹੁਲ ਨੇ ਅਮਰੀਕੀ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਅੰਕੜੇ ਝੂਠ ਨਹੀਂ ਬੋਲਦੇ, ਭਾਰਤ ਸਰਕਾਰ ਬੋਲਦੀ ਹੈ।''
ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ
NEXT STORY