ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਯਾਨੀ ਬੁੱਧਵਾਰ ਨੂੰ ਬਿਨਾਂ ਨਾਂ ਲਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਦੁਨੀਆ 'ਚ ਕਈ ਤਾਨਾਸ਼ਾਹਾਂ ਦੇ ਨਾਮ 'M' ਤੋਂ ਕਿਉਂ ਸ਼ੁਰੂ ਹੁੰਦੇ ਹਨ? ਉਨ੍ਹਾਂ ਦੇ ਉਦਾਹਰਣ ਲਈ ਕਈ ਨਾਂ ਵੀ ਦੱਸੇ। ਰਾਹੁਲ ਦੇ ਇਸ ਹਮਲੇ ਦਾ ਭਾਜਪਾ ਨੇ ਕਾਫ਼ੀ ਜ਼ੋਰਦਾਰ ਪਲਟਵਾਰ ਕੀਤਾ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕੇ ਲਿਖਿਆ,''M ਨਾਲ ਮੋਹਨਦਾਸ ਵੀ ਸਨ- ਸਾਬਰਮਤੀ ਦੇ ਸੰਤ, ਬਾਪੂ- the greatest apostle of truth and non-violence. ਭਾਰਤ ਦੀ ਮਿੱਟੀ ਦੀ ਗੱਲ ਹੀ ਵੱਖਰੀ ਹੈ, ਇਹ ਤਾਨਾਸ਼ਾਹ ਨਹੀਂ ਬੁੱਧ ਅਤੇ ਮਹਾਵੀਰ ਦੀ ਵਸੁਧਾ ਹੈ। ਛੱਡੋ ਤੁਸੀਂ ਨਹੀਂ ਸਮਝੋਗੇ ਰਾਹੁਲ ਜੀ।''
ਇਹ ਵੀ ਪੜ੍ਹੋ : ਰਾਹੁਲ ਨੇ ਟਵੀਟ ਕਰ ਪੁੱਛਿਆ ਸਵਾਲ- ਆਖ਼ਰ ਇੰਨੇ ਸਾਰੇ ਤਾਨਾਸ਼ਾਹਾਂ ਦੇ ਨਾਮ 'M' ਤੋਂ ਹੀ ਕਿਉਂ ਹੁੰਦੇ ਹਨ ਸ਼ੁਰੂ
ਰਾਹੁਲ ਦੇ ਬਿਆਨ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ,''ਅਣਜਾਣ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਜ਼ਿਆਦਾਤਰ ਤਾਨਾਸ਼ਾਹਾਂ ਦੇ ਨਾਂ M ਤੋਂ ਸ਼ੁਰੂ ਹੁੰਦੇ ਹਨ। ਮੈਂ ਉਨ੍ਹਾਂ ਤੋਂ ਪੁੱਛਿਆ ਹੈ ਕਿ ਮੋਹਨਦਾਸ ਕਰਮਚੰਦ ਗਾਂਧੀ ਅਹਿੰਸਾ ਦੇ ਪੁਜਾਰੀ ਸੀ, ਜੋ ਸਾਰੀ ਦੁਨੀਆ 'ਚ ਜਾਣੇ ਜਾਂਦੇ ਹਨ। ਉਨ੍ਹਾਂ ਦਾ ਨਾਮ ਵੀ M ਸ਼ਬਦ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਬਾਰੇ ਤੁਹਾਡੀ ਕੀ ਰਾਏ ਹੈ?
ਦੱਸਣਯੋਗ ਹੈ ਕਿ ਰਾਹੁਲ ਨੇ ਟਵੀਟ 'ਚ ਲਿਖਿਆ ਸੀ ਕਿ ਇੰਨੇ ਸਾਰੇ ਤਾਨਾਸ਼ਾਹਾਂ ਦੇ ਨਾਂ 'M' ਨਾਲ ਹੀ ਕਿਉਂ ਸ਼ੁਰੂ ਹੁੰਦੇ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਜਿਨ੍ਹਾਂ ਤਾਨਾਸ਼ਾਹਾਂ ਦੇ ਨਾਮ ਸ਼ਏਅਰ ਕੀਤੇ, ਉਨ੍ਹਾਂ 'ਚ ਮਾਰਕੋਸ, ਮੁਸੋਲਿਨੀ, ਮਿਲੋਸੇਵਿਕ, ਹੁਸਨੀ ਮੁਬਾਰਕ, ਮੋਬੁਤੂ, ਮਿਕੋਮਬੇਰੋ, ਮੁਸ਼ਰਫ਼ ਦੇ ਨਾਂ ਸ਼ਾਮਲ ਸਨ। ਖੇਤੀ ਕਾਨੂੰਨਾਂ ਨੂੰ ਲੈ ਕੇ ਰਾਹੁਲ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਆ ਰਹੇ ਹਨ।
ਕਿਸਾਨੀ ਅੰਦੋਲਨ ਨੂੰ ਕਿਲ੍ਹੇਬੰਦੀ ਕਰ ਕੇ ਦਬਾਉਣਾ ਖ਼ਤਰਨਾਕ, ਕਿਸਾਨ ਪਿੱਛੇ ਨਹੀਂ ਹੱਟਣਗੇ: ਰਾਹੁਲ
NEXT STORY