ਨਵੀਂ ਦਿੱਲੀ- ਸੰਸਦ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਅੱਜ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਹੋ ਰਹੀ ਹੈ। ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਬਜਟ ਸੈਸ਼ਨ 'ਤੇ ਚਰਚਾ ਦੌਰਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਮੇਕ ਇਨ ਇੰਡੀਆ ਮੁਹਿੰਮ ਦੇ ਬਾਵਜੂਦ ਅਸੀਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸੁਲਝਾ ਨਹੀਂ ਸਕੇ ਹਾਂ। ਉਨ੍ਹਾਂ ਕਿਹਾ ਕਿ ਨਾ ਤਾਂ UPA ਸਰਕਾਰ ਬੇਰੁਜ਼ਗਾਰੀ ਨੂੰ ਲੈ ਕੇ ਨੌਜਵਾਨਾਂ ਨੂੰ ਕੋਈ ਰਾਹ ਵਿਖਾ ਸਕੀ ਅਤੇ ਨਾ ਹੀ ਮੌਜੂਦਾ ਸਰਕਾਰ ਕੁਝ ਕਰ ਸਕੀ। ਮੇਰੀ ਇਸ ਗੱਲ ਤੋਂ ਪ੍ਰਧਾਨ ਮੰਤਰੀ ਵੀ ਸਹਿਮਤ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੇਕ ਇਨ ਇੰਡੀਆ ਯੋਜਨਾ ਚੰਗੀ ਹੈ ਪਰ ਉਹ ਇਸ ਨੂੰ ਲਾਗੂ ਕਰਨ ਵਿਚ ਫੇਲ੍ਹ ਰਹੇ। ਸਾਡੇ ਬਿਨਾਂ ਅਮਰੀਕਾ ਵਿਚ ਉਤਪਾਦਨ ਅਸੰਭਵ ਹੈ। ਉਤਪਾਦਨ 'ਤੇ ਅਮਰੀਕਾ-ਭਾਰਤ ਇਕੱਠੇ ਕੰਮ ਕਰਨ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੇ ਨਾਅਰਿਆਂ 'ਤੇ ਧਿਆਨ ਦੇਣ ਦੀ ਬਜਾਏ ਉਤਪਾਦਨ 'ਤੇ ਧਿਆਨ ਦਿੱਤਾ ਹੁੰਦਾ ਤਾਂ ਉਨ੍ਹਾਂ ਨੂੰ ਆਪਣੇ ਵਿਦੇਸ਼ ਮੰਤਰੀ ਨੂੰ 3-3 ਵਾਰ ਅਮਰੀਕਾ ਨਾ ਭੇਜਣਾ ਪੈਂਦਾ ਕਿ ਉਨ੍ਹਾਂ ਨੂੰ ਅਮਰੀਕਾ ਆਉਣ ਦਾ ਸੱਦਾ ਮਿਲ ਸਕੇ।
ਰਾਹੁਲ ਨੇ ਦੋਸ਼ ਲਾਇਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਤਿੰਨ ਵਾਰ ਅਮਰੀਕਾ ਭੇਜਿਆ ਗਿਆ, ਤਾਂ ਕਿ ਪ੍ਰਧਾਨ ਮੰਤਰੀ ਨੂੰ ਉੱਥੇ ਆਉਣ ਦਾ ਸੱਦਾ ਮਿਲ ਸਕੇ। ਰਾਹੁਲ ਦੀ ਇਸ ਗੱਲ ਤੋਂ ਸੱਤਾ ਪੱਖ ਭੜਕ ਗਿਆ। ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਚੱਲੇਗੀ। ਉਨ੍ਹਾਂ ਨੇ ਸਦਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਹਟਾਇਆ ਜਾਵੇ। ਇਸ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਸੀਂ ਜੋ ਬੋਲ ਰਹੇ ਹੋ, ਉਸ ਦੇ ਤੱਥਾਂ ਨੂੰ ਸਦਨ ਦੀ ਮੇਜ਼ 'ਤੇ ਰੱਖਣਾ ਹੋਵੇਗਾ। ਰਿਜਿਜੂ ਨੇ ਕਿਹਾ ਕਿ ਰਾਹੁਲ ਨੂੰ ਸੰਸਦ ਵਿਚ ਠੋਸ ਜਾਣਕਾਰੀ ਸਾਹਮਣੇ ਰੱਖੀ ਚਾਹੀਦੀ ਹੈ। ਇਸ 'ਤੇ ਰਾਹੁਲ ਗਾਂਧੀ ਨੇ ਜੇਕਰ ਮੇਰੇ ਸਵਾਲ ਤੋਂ ਤੁਸੀਂ ਲੋਕ ਪਰੇਸ਼ਾਨ ਹੋਏ ਹੋ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ।
ਘਰਵਾਲੀ ਨੂੰ ਨ੍ਹੀਂ ਲੈ ਕੇ ਦਿੱਤੇ High Heel ਸੈਂਡਲ ਤਾਂ ਪੈ ਗਿਆ 'ਪੰਗਾ', ਤਲਾਕ ਤੱਕ ਪੁੱਜੀ ਗੱਲ
NEXT STORY