ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਵਿਦੇਸ਼ ਦੌਰੇ ਇਟਲੀ ਜਾਣ ਨੂੰ ਲੈ ਕੇ ਭਾਜਪਾ ਉਨ੍ਹਾਂ 'ਤੇ ਤੰਜ਼ ਕੱਸ ਰਹੀ ਹੈ। ਇਸ ਵਿਚ ਇਸ ਦੇ ਜਵਾਬ 'ਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਗਏ ਹਨ। ਕੀ ਇਹ ਗਲਤ ਹੈ? ਵਿਅਕਤੀਗਤ ਦੌਰੇ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ। ਭਾਜਪਾ ਛੋਟੇ ਪੱਧਰ ਦੀ ਰਾਜਨੀਤੀ ਕਰ ਰਹੀ ਹੈ। ਉਹ ਰਾਹੁਲ 'ਤੇ ਨਿਸ਼ਾਨਾ ਸਾਧ ਰਹੇ ਹਨ, ਕਿਉਂਕਿ ਉਹ ਸਿਰਫ਼ ਇਕ ਨੇਤਾ ਨੂੰ ਨਿਸ਼ਾਨਾ ਬਣਾਉਣੇ ਚਾਹੁੰਦੇ ਹਨ। ਦੱਸਣਯੋਗ ਹੈ ਕਿ ਹਾਲ ਹੀ 'ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਭਾਰਤ 'ਚ ਰਾਹੁਲ ਗਾਂਧੀ ਦੀ ਛੁੱਟੀ ਖ਼ਤਮ ਹੋ ਗਈ ਹੈ, ਅੱਜ ਉਹ ਇਟਲੀ ਵਾਪਸ ਚੱਲੇ ਗਏ।
ਇਹ ਵੀ ਪੜ੍ਹੋ : ਕੇਰਲ ਦੇ ਕਿਸਾਨਾਂ ਨੇ ਖੋਲ੍ਹੇ ਦਿਲ ਦੇ ਬੂਹੇ, ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਲਈ ਭੇਜੇ 16 ਟਨ ਅਨਾਨਾਸ
ਦਰਅਸਲ ਰਾਹੁਲ ਵਿਦੇਸ਼ ਯਾਤਰਾ 'ਤੇ ਹਨ ਅਤੇ ਪਾਰਟੀ ਦੇ ਸਥਾਪਨਾ ਦਿਵਸ 'ਤੇ ਉਹ ਗੈਰ-ਹਾਜ਼ਰ ਰਹਿਣਗੇ। ਅਜਿਹੇ 'ਚ ਗਿਰੀਰਾਜ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ,''ਭਾਰਤ 'ਚ ਰਾਹੁਲ ਗਾਂਧੀ ਦੀ ਛੁੱਟੀ ਖ਼ਤਮ ਹੋ ਗਈ ਹੈ, ਅੱਜ ਉਹ ਇਟਲੀ ਵਾਪਸ ਚੱਲੇ ਗਏ।'' ਅੱਜ ਯਾਨੀ 28 ਦਸੰਬਰ ਨੂੰ ਕਾਂਗਰਸ ਆਪਣਾ 136ਵਾਂ ਸਥਾਪਨਾ ਦਿਵਸ ਮਨ੍ਹਾ ਰਹੀ ਹੈ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ PM ਮੋਦੀ ਦੀ ‘ਮਨ ਕੀ ਬਾਤ’ ਦਾ ਕੀਤਾ ਵਿਰੋਧ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਫ਼ੌਜ ਮੁਖੀ ਜਨਰਲ ਨਰਵਾਣੇ 3 ਦਿਨਾਂ ਦੇ ਦੱਖਣੀ ਕੋਰੀਆ ਦੌਰੇ ’ਤੇ ਰਵਾਨਾ
NEXT STORY