ਨਾਂਦੇੜ (ਭਾਸ਼ਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਸਵੇਰੇ ਮਹਾਰਾਸ਼ਟਰ ਦੇ ਨਾਂਦੇੜ 'ਚ ਪਾਰਟੀ ਦੇ ਮਰਹੂਮ ਸੰਸਦ ਮੈਂਬਰ ਵਸੰਤ ਚੌਹਾਨ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਚੌਹਾਨ (69) ਦਾ 26 ਅਗਸਤ ਨੂੰ ਹੈਦਰਾਬਾਦ 'ਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਚੌਹਾਨ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਹਮਦਰਦੀ ਜ਼ਾਹਰ ਕੀਤੀ।
ਚੌਹਾਨ ਨੇ ਇਸ ਸਾਲ ਦੀਆਂ ਸੰਸਦੀ ਚੋਣਾਂ 'ਚ ਭਾਜਪਾ ਦੇ ਪ੍ਰਤਾਪ ਚਿਖਲੀਕਰਨ ਨੂੰ ਹਰਾ ਕੇ ਨਾਂਦੇੜ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਜੋ ਮੌਜੂਦਾ ਸੰਸਦ ਮੈਂਬਰ ਸਨ। ਨਾਂਦੇੜ ਜ਼ਿਲ੍ਹੇ ਦੇ ਨਾਇਗਾਂਵ 'ਚ ਜਨਮੇ ਚੌਹਾਨ ਨੇ 1990 'ਚ ਪਿੰਡ ਪੰਚਾਇਤ ਮੈਂਬਰ ਵਜੋਂ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਸੀ ਅਤੇ 2002 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ। ਗਾਂਧੀ ਮਹਾਰਾਸ਼ਟਰ ਦੇ ਇਕ ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਦਾ ਸਾਂਗਲੀ 'ਚ ਪਾਰਟੀ ਨੇਤਾ ਮਰਹੂਮ ਪਤੰਗਰਾਵ ਕਦਮ ਦੀ ਮੂਰਤੀ ਦਾ ਉਦਘਾਟਨ ਕਰਨ ਅਤੇ ਬਾਅਦ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਲੀ 'ਚ ਡਿੱਗੀ 7 ਸਾਲ ਦੀ ਮਾਸੂਮ ਰੁੜ੍ਹ ਕੇ ਵੱਡੇ ਨਾਲੇ 'ਚ ਪੁੱਜੀ; ਭਾਲ ਜਾਰੀ, ਮਾਪਿਆਂ ਦਾ ਰੋ-ਰੋ ਬੁਰਾ ਹਾਲ
NEXT STORY