ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਈ ਮੁੱਦਿਆਂ ’ਤੇ ਨਰਿੰਦਰ ਮੋਦੀ ਸਰਕਾਰ ਨਾਲ ਅਸਹਿਮਤ ਹਨ ਪਰ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਜਾਂ ਕੋਈ ਦੂਜਾ ਦੇਸ਼ ਇਸ ’ਚ ਦਖਲ ਨਹੀਂ ਦੇ ਸਕਦਾ। ਰਾਹੁਲ ਨੇ ਪਾਕਿਸਤਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਗੁਆਂਢੀ ਦੇਸ਼ ਜੰਮੂ-ਕਸ਼ਮੀਰ ’ਚ ਹਿੰਸਾ ਭੜਕਾ ਰਿਹਾ ਹੈ ਅਤੇ ਅੱਤਵਾਦ ਸਮਰਥਕ ਦੇ ਤੌਰ ’ਤੇ ਦੁਨੀਆ ਭਰ ’ਚ ਜਾਣਿਆ ਜਾਂਦਾ ਹੈ। ਰਾਹੁਲ ਨੇ ਟਵੀਟ ਕੀਤਾ,‘‘ਮੈਂ ਕਈ ਮੁੱਦਿਆਂ ’ਤੇ ਸਰਕਾਰ ਨਾਲ ਅਸਹਿਮਤ ਹਾਂ ਪਰ ਇਹ ਬਿਲਕੁੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ ਹੈ ਅਤੇ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਲਈ ਇਸ ’ਚ ਦਖਲ ਦੇਣ ਦੀ ਕੋਈ ਗੂੰਜਾਇਸ਼ ਨਹੀਂ ਹੈ।’’ਜੰਮੂ-ਕਸ਼ਮੀਰ ’ਚ ਹਿੰਸਾ ਪਾਕਿ ਵਲੋਂ ਭੜਕਾਉਣ ਕਾਰਨ
ਉਨ੍ਹਾਂ ਨੇ ਕਿਹਾ,‘‘ਜੰਮੂ-ਕਸ਼ਮੀਰ ’ਚ ਹਿੰਸਾ ਹੈ ਅਤੇ ਇਹ ਪਾਕਿਸਤਾਨ ਵਲੋਂ ਭੜਕਾਉਣ ਅਤੇ ਸਮਰਥਨ ਦੇਣ ਕਾਰਨ ਹੈ। ਪਾਕਿਸਤਾਨ ਅੱਤਵਾਦ ਦੇ ਸਮਰਥਕ ਦੇ ਰੂਪ ’ਚ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ।’’ ਰਾਹੁਲ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜੋ ਉਹ ਪਿਛਲੇ ਕਈ ਦਿਨਾਂ ਤੋਂ ਜੰਮੂ-ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਹਮਲੇ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਧਾਰਾ-370 ਹਟਾਉਣ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦਾ ਕਦਮ ਗੈਰ-ਸੰਵਿਧਾਨਕ ਤਰੀਕੇ ਨਾਲ ਚੁੱਕਿਆ ਗਿਆ ਹੈ। ਪਿਛਲੇ ਦਿਨੀਂ ਰਾਹੁਲ ਵਿਰੋਧੀ ਧਿਰ ਦੇ ਕਈ ਨੇਤਾਵਾਂ ਨਾਲ ਕਸ਼ਮੀਰ ਜਾ ਰਹੇ ਸਨ, ਹਾਲਾਂਕਿ ਉਨ੍ਹਾਂ ਨੂੰ ਸ਼੍ਰੀਨਗਰ ਹਵਾਈ ਅੱਡੇ ’ਤੇ ਹੀ ਰੋਕ ਦਿੱਤਾ ਗਿਆ ਸੀ ਅਤੇ ਦਿੱਲੀ ਵਾਪਸ ਭੇਜ ਦਿੱਤਾ ਗਿਆ ਸੀ।
ਯੂ.ਪੀ. ’ਚ ਵੱਡਾ ਹਾਦਸਾ ਟਲਿਆ, ਕਾਨਪੁਰ ’ਚ ਟਰੇਨ ਦੇ 4 ਡੱਬੇ ਪੱਟੜੀ ਤੋਂ ਉਤਰੇ
NEXT STORY