ਨਵੀਂ ਦਿੱਲੀ- ਕੋਰੋਨਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਤੰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਹੁਲ ਦੀ ਅਗਵਾਈ 'ਚ ਕਾਂਗਰਸ ਦੇ ਨੇਤਾਵਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਈ ਟਵੀਟ ਕੀਤੇ ਹਨ।
ਰਾਹੁਲ ਨੇ ਟਵੀਟ ਕਰ ਕੇ ਲਿਖਿਆ,''ਮੈਨੂੰ ਲਾਸ਼ਾਂ ਦੀ ਫ਼ੋਟੋ ਸਾਂਝੀ ਕਰਨੀ ਚੰਗੀ ਨਹੀਂ ਲੱਗਦੀ। ਦੇਸ਼-ਦੁਨੀਆ ਫ਼ੋਟੋ ਦੇਖ ਕੇ ਦੁਖੀ ਹੈ ਪਰ ਜਿਨ੍ਹਾਂ ਨੇ ਮਜ਼ਬੂਰੀ 'ਚ ਮ੍ਰਿਤਕ ਪਰਿਵਾਰ ਵਾਲਿਆਂ ਨੂੰ ਗੰਗਾ ਕਿਨਾਰੇ ਛੱਡ ਦਿੱਤਾ, ਉਨ੍ਹਾਂ ਦਾ ਦਰਦ ਵੀ ਸਮਝਣਾ ਹੋਵੇਗਾ-ਗਲਤੀ ਉਨ੍ਹਾਂ ਦੀ ਨਹੀਂ ਹੈ। ਇਸ ਦੀ ਜ਼ਿੰਮੇਵਾਰੀ ਸਮੂਹਿਕ ਨਹੀਂ, ਸਿਰਫ਼ ਕੇਂਦਰ ਸਰਕਾਰ ਦੀ ਹੈ।'' ਇਕ ਹੋਰ ਟਵੀਟ 'ਚ ਰਾਹੁਲ ਨੇ ਕਿਹਾ,''ਇਕ ਤਾਂ ਮਹਾਮਾਰੀ, ਉਸ 'ਤੇ ਪ੍ਰਧਾਨ ਹੰਕਾਰੀ!'' ਐੱਸ.ਆਈ.ਆਈ. ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਸਟਾਕ, ਡਬਲਿਊ.ਐੱਚ.ਓ. ਦੀ ਗਾਈਡਲਾਈਨਜ਼ ਦਾ ਧਿਆਨ ਰੱਖੇ ਬਿਨਾਂ ਕੋਰੋਨਾ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਰਾਹੁਲ ਨੇ ਟਵੀਟ ਕੀਤਾ ਸੀ ਕਿ ਮਗਰਮੱਛ ਨਿਰਦੋਸ਼ ਹੈ, ਉਨ੍ਹਾਂ ਦੀ ਇਹ ਟਿੱਪਣੀ ਵਾਰਾਣਸੀ 'ਚ ਸਿਹਤ ਕਾਮਿਆਂ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਭਾਵੁਕ ਹੋਣ ਤੋਂ ਬਾਅਦ ਆਈ ਸੀ। ਉੱਥੇ ਹੀ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਜੈਰਾਮ ਨੇ ਟਵਿੱਟਰ 'ਤੇ ਲਿਖਿਆ ਕਿ ਸਰਕਾਰ ਨੇ ਜਨਵਰੀ 2021 'ਚ ਦਾਅਵਾ ਕੀਤਾ ਸੀ ਕਿ ਜੁਲਾਈ ਅੰਤ ਤੱਕ 30 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਪਰ 22 ਮਈ ਦੀ ਅਸਲੀਅਤ ਦੱਸਦੀ ਹੈ ਕਿ ਸਿਰਫ਼ 4.1 ਕਰੋੜ ਲੋਕਾਂ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗ ਸਕੀਆਂ ਹਨ।
ਮਿਗ-21 ਹਾਦਸੇ ’ਚ ਸ਼ਹੀਦ ਪਾਇਲਟ ਦੇ ਪਿਤਾ ਦੀ ਸਰਕਾਰ ਨੂੰ ਅਪੀਲ- ‘ਮੇਰਾ ਪੁੱਤ ਤਾਂ ਚਲਾ ਗਿਆ ਪਰ ਹੁਣ...’
NEXT STORY