ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ 'ਸੂਟ-ਬੂਟ ਦੀ ਸਰਕਾਰ' ਹੈ ਅਤੇ ਪੂੰਜੀਪਤੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਰਫ਼ ਆਪਣੇ ਉਦਯੋਗਪਤੀਆਂ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਪ੍ਰਬੰਧਿਤ ਤਰੀਕੇ ਨਾਲ ਅਤੇ ਹੌਲੀ-ਹੌਲੀ ਕੰਮ ਕਰ ਰਹੀ ਹੈ। ਉਸ ਦਾ ਮਕਸਦ ਸਿਰਫ਼ ਪੂੰਜੀਪਤੀਆਂ ਦੇ ਹਿੱਤ ਸਾਧਨ ਅਤੇ ਉਨ੍ਹਾਂ ਦੇ ਫਾਇਦੇ ਲਈ ਕੰਮ ਕਰਨਾ ਹੈ।
ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ
ਰਾਹੁਲ ਨੇ ਟਵੀਟ ਕੀਤਾ,''ਸਰਕਾਰ ਜਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਉਹ ਕ੍ਰੋਨੋਲਾਜੀ ਸਮਝੋ : ਪਹਿਲਾਂ ਕੁਝ ਵੱਡੀਆਂ ਕੰਪਨੀਆਂ ਦਾ ਕਰਜ਼ ਮੁਆਫ਼ ਕੀਤਾ। ਫਿਰ ਕੰਪਨੀਆਂ ਦੇ ਵੱਡੇ ਪੱਧਰ 'ਤੇ ਟੈਕਸ 'ਚ ਛੋਟ ਦਿੱਤੀ। ਹੁਣ ਇਨ੍ਹਾਂ ਕੰਪਨੀਆਂ ਵਲੋਂ ਸਥਾਪਤ ਬੈਂਕਾਂ 'ਚ ਜਨਤਾ ਦੀ ਕਮਾਈ ਸਿੱਧੇ ਜਮ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ ਸੂਟ-ਬੂਟ ਦੀ ਸਰਕਾਰ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਅਤੇ ਪ੍ਰਸਿੱਧ ਅਰਥਸ਼ਾਸਤਰੀ ਵਿਰਲ ਆਚਾਰੀਆ ਨੇ ਭਾਰਤੀ ਕਾਰਪੋਰੇਟ ਘਰਾਨਿਆਂ ਨੂੰ ਬੈਂਕ ਸਥਾਪਤ ਕਰਨ ਦੀ ਸਿਫ਼ਾਰਿਸ਼ ਸੰਬੰਧੀ ਖ਼ਬਰ ਨੂੰ ਗਲਤ ਆਈਡੀਆ ਦੱਸਿਆ ਹੈ।
ਇਹ ਵੀ ਪੜ੍ਹੋ : ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ
ਝਾਰਖੰਡ ਤੋਂ ਪੱਛਮੀ ਬੰਗਾਲ ਜਾ ਰਿਹਾ ਕਾਰਗੋ ਜਹਾਜ਼ ਨਦੀ 'ਚ ਪਲਟਿਆ, 8 ਟਰੱਕ ਡੁੱਬੇ, 2 ਲੋਕ ਲਾਪਤਾ
NEXT STORY