ਕਾਨਪੁਰ— ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਦੇ ਪ੍ਰਚਾਰ ਦਾ ਅੱਜ ਯਾਨੀ ਸ਼ਨੀਵਾਰ ਨੂੰ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਈ ਨੇਤਾ ਪ੍ਰਚਾਰ 'ਚ ਲੱਗੇ ਹੋਏ ਹਨ। ਚੋਣ ਪ੍ਰਚਾਰ ਦਰਮਿਆਨ ਕਾਨਪੁਰ ਏਅਰਪੋਰਟ 'ਤੇ ਇਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਕਾਂਗਰਸ ਪ੍ਰਧਾਨ ਰਾਹੁਲ ਆਪਣੀ ਭੈਣ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਨਾਲ ਮਜ਼ਾਕੀਆ ਮੂਡ 'ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਆਪਣਾ ਵੀਡੀਓ ਵੀ ਬਣਾ ਕੇ ਸ਼ੇਅਰ ਕੀਤਾ।
ਛੋਟੀ ਯਾਤਰਾ ਲਈ ਵੱਡੇ ਹੈਲੀਕਾਪਟਰ 'ਚ ਜਾ ਰਹੀ ਪ੍ਰਿਯੰਕਾ
ਵਾਇਰਲ ਵੀਡੀਓ 'ਚ ਰਾਹੁਲ ਗਾਂਧੀ ਦੱਸਦੇ ਹਨ ਇਕ ਚੰਗਾ ਭਰਾ ਕੀ ਹੁੰਦਾ ਹੈ? ਰਾਹੁਲ ਨੇ ਕਿਹਾ ਕਿ ਮੈਂ ਲੰਬੀ ਦੂਰੀ ਦੀਆਂ ਹਵਾਈ ਯਾਤਰਾਵਾਂ ਕਰ ਰਿਹਾ ਹਾਂ ਅਤੇ ਮੈਂ ਛੋਟੇ ਜਿਹੇ ਜਹਾਜ਼ 'ਚ ਜਾ ਰਿਹਾ ਹਾਂ। ਉੱਥੇ ਮੇਰੀ ਭੈਣ ਜੋ ਛੋਟੀਆਂ ਯਾਤਰਾਵਾਂ ਕਰ ਰਹੀਆਂ ਹਨ, ਉਹ ਵੱਡੇ ਹੈਲੀਕਾਪਟਰ 'ਚ ਜਾ ਰਹੀ ਹੈ ਪਰ ਉਨ੍ਹਾਂ ਨੂੰ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਏਅਰਪੋਰਟ ਸਟਾਫ ਅਤੇ ਪਾਇਲਟਾਂ ਨਾਲ ਤਸਵੀਰਾਂ ਖਿੱਚਵਾਉਂਦੇ ਹਨ ਅਤੇ ਆਪਣੀ-ਆਪਣੀ ਰਾਹ ਤੁਰ ਜਾਂਦੇ ਹਨ।
ਜੇਕਰ PM ਪੁਲਸ ਦਾ ਸਨਮਾਨ ਕਰਦੇ ਹਨ ਤਾਂ ਪ੍ਰਗਿਆ ਦਾ ਟਿਕਟ ਵਾਪਸ ਲੈਣ : ਦੇਵੜਾ
NEXT STORY