ਹੈਦਰਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਪਨੌਤੀ' ਸੰਬੰਧੀ ਟਿੱਪਣੀ ਨੂੰ ਲੈ ਕੇ 'ਸ਼ਰਮਨਾਕ' ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਕਰਾਰਾ ਜਵਾਬ ਦੇਣਗੇ। ਮੈਨੂੰ ਭਰੋਸਾ ਹੈ ਕਿ ਤੇਲੰਗਾਨਾ ਦੇ ਵੋਟਰ ਇਸ ਤਰ੍ਹਾਂ ਦੀ ਸ਼ਰਮਨਾਕ ਭਾਸ਼ਾ ਦੇ ਇਸਤੇਮਾਲ ਦਾ ਵੋਟਿੰਗ ਰਾਹੀਂ ਉੱਚਿਤ ਜਵਾਬ ਦੇਣਗੇ।''
ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
ਉਨ੍ਹਾਂ ਨੇ ਚੋਣ ਮੁਹਿੰਮਾਂ ਦੌਰਾਨ ਕੀਤੀ ਗਈ 'ਪਨੌਤੀ' ਸੰਬੰਧੀ ਟਿੱਪਣੀ ਨੂੰ ਲੈ ਕੇ ਪੱਤਰਕਾਰ ਸੰਮੇਲਨ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਇਹ ਕਿਹਾ। ਰਾਹੁਲ ਨੇ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਹਾਰ ਤੋਂ ਬਾਅਦ ਰਾਜਸਥਾਨ 'ਚ ਆਪਣੇ ਚੋਣ ਭਾਸ਼ਣ ਦੌਰਾਨ ਮੋਦੀ ਲਈ 'ਪਨੌਤੀ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਭਾਰਤੀ ਟੀਮ ਕ੍ਰਿਕਟ ਵਿਸ਼ਵ ਕੱਪ 'ਚ ਲਗਾਤਾਰ 10 ਮੈਚ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਦੇ ਹੱਥੋਂ ਹਾਰ ਗਈ ਸੀ। ਇਸ ਮੈਚ ਨੂੰ ਦੇਖਣ ਪ੍ਰਧਾਨ ਮੰਤਰੀ ਵੀ ਗਏ ਸਨ। ਹਾਲ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਗਾਂਧੀ ਦੀਆਂ ਟਿੱਪਣੀਆਂ ਨੂੰ 'ਬੇਹੱਦ ਘਟੀਆ' ਕਰਾਰ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗਾਂਧੀ ਪ੍ਰਧਾਨ ਮੰਤਰੀ ਨੂੰ ਅਪਮਾਨਜਕ ਨਾਵਾਂ ਨਾਲ ਪੁਕਾਰਣ ਦੀ ਕਾਂਗਰਸ ਦੀ ਪਰੰਪਰਾ ਨੂੰ ਜਾਰੀ ਰੱਖ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਨੇ ਭਾਰਤ ਦੀ G20 ਪ੍ਰਧਾਨਗੀ ਦੀ ਕੀਤੀ ਤਾਰੀਫ਼, ਕਿਹਾ ਸਿਖ਼ਰ ਸੰਮੇਲਨ ਦੇ ਆਏ "ਬਿਹਤਰ ਨਤੀਜੇ"
NEXT STORY