ਨਵੀਂ ਦਿੱਲੀ- ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਲੋਕ ਸਭਾ ਅਤੇ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਹੋ ਰਹੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੱਖ-ਵੱਖ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਿਆ। ਇਕ ਪਾਸੇ ਜਿੱਥੇ ਰਾਹੁਲ ਨੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਨੀਟ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ ਉੱਥੇ ਹੀ ਰਾਹੁਲ ਨੇ ਇਕ ਅਜਿਹਾ ਬਿਆਨ ਦੇ ਦਿੱਤਾ ਕਿ ਹੰਗਾਮਾ ਖੜ੍ਹਾ ਹੋ ਗਿਆ। ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ ਹਮੇਸ਼ਾ 'ਹਿੰਸਾ ਅਤੇ ਨਫ਼ਰਤ ਫੈਲਾਉਣ' 'ਚ ਲੱਗੇ ਰਹਿੰਦੇ ਹਨ, ਜਿਸ 'ਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਬਹੁਤ ਗੰਭੀਰ ਗੱਲ ਹੈ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਕੀਤੀ ਗੱਲ
ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਡਰ ਨਹੀਂ ਫੈਲਾ ਸਕਦਾ, ਉਨ੍ਹਾਂ ਨੇ ਸ਼ਿਵਜੀ ਦੀ ਤਸਵੀਰ ਲਹਿਰਾਈ ਅਤੇ ਨਾਲ ਹੀ ਕਿਹਾ ਕਿ ਭਾਜਪਾ ਡਰ ਫੈਲਾ ਰਹੀ ਹੈ। ਰਾਹੁਲ ਨੇ ਅੱਗੇ ਕਿਹਾ ਕਿ ਮੋਦੀ ਜੀ ਨੇ ਆਪਣੇ ਭਾਸ਼ਣ ਵਿਚ ਇਕ ਦਿਨ ਕਿਹਾ ਕਿ ਹਿੰਦੋਸਤਾਨ ਨੇ ਕਦੇ ਕਿਸੇ 'ਤੇ ਹਮਲਾ ਨਹੀਂ ਕੀਤਾ। ਇਸ ਦਾ ਕਾਰਨ ਹੈ ਹਿੰਦੋਸਤਾਨ ਅਹਿੰਸਾ ਦਾ ਦੇਸ਼ ਹੈ, ਇਹ ਡਰਦਾ ਨਹੀਂ ਹੈ। ਮਹਾਪੁਰਖਾਂ ਨੇ ਅਹਿੰਸਾ ਅਤੇ ਨਿਡਰਤਾ ਦੀ ਗੱਲ ਕੀਤੀ ਹੈ। ਉਹ ਕਹਿੰਦੇ ਸਨ, ਨਾ ਡਰੋ, ਨਾ ਡਰਾਓ। ਸ਼ਿਵਜੀ ਕਹਿੰਦੇ ਹਨ, ਨਾ ਡਰੋ, ਨਾ ਡਰਾਓ। ਉਹ ਅਹਿੰਸਾ ਦੀ ਗੱਲ ਕਰਦੇ ਹਨ। ਦੂਜੇ ਪਾਸੇ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਉਹ 24 ਘੰਟੇ ਹਿੰਸਾ-ਹਿੰਸਾ, ਨਫ਼ਰਤ-ਨਫ਼ਰਤ ਕਰਦੇ ਹਨ। ਤੁਸੀਂ ਹਿੰਦੂ ਹੋ ਹੀ ਨਹੀਂ। ਰਾਹੁਲ ਨੇ ਕਿਹਾ ਕਿ ਹਿੰਦੂ ਧਰਮ 'ਚ ਸਾਫ ਲਿਖਿਆ ਹੈ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 3 ਨਵੇਂ ਅਪਰਾਧਕ ਕਾਨੂੰਨਾਂ 'ਚ ਕੀ-ਕੀ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਿਟੇਲ 'ਚ ਸਮਝਾਇਆ
ਰਾਹੁਲ ਦੇ ਇਸ ਬਿਆਨ 'ਤੇ ਸੱਤਾ ਪੱਖ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਆਪਣੀ ਕੁਰਸੀ ਤੋਂ ਖੜ੍ਹੇ ਹੋਏ ਅਤੇ ਇਸ ਨੂੰ ਗੰਭੀਰ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਗੱਲ ਹੈ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਓਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਜੋ ਕਿਹਾ, ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਹਿੰਸਾ ਨੂੰ ਕਿਸੇ ਧਰਮ ਨਾਲ ਜੋੜਨਾ ਗਲਤ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਰਾਹੁਲ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਮਿਤ ਸ਼ਾਹ ਇੱਥੇ ਹੀ ਨਹੀਂ ਰੁੱਕੇ, ਉਨ੍ਹਾਂ ਨੇ ਰਾਹੁਲ ਨੂੰ ਐਮਰਜੈਂਸੀ ਦੀ ਯਾਦ ਦਿਵਾਈ। ਸ਼ਾਹ ਨੇ ਕਿਹਾ ਕਿ ਰਾਹੁਲ ਨੂੰ ਇਸ ਤਰ੍ਹਾਂ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ। ਐਮਰਜੈਂਸੀ ਵਿਚ ਇਨ੍ਹਾਂ ਨੇ ਪੂਰੇ ਦੇਸ਼ ਨੂੰ ਡਰਾਇਆ ਹੋਇਆ ਸੀ। ਦਿੱਲੀ 'ਚ ਦਿਨ-ਦਿਹਾੜੇ ਸਿੱਖ ਭਰਾਵਾਂ ਦਾ ਕਤਲੇਆਮ ਹੋਇਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਨੂੰ ਸਦਨ ਵਿਚ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ- NEET-UG ਪ੍ਰੀਖਿਆ ’ਚ ਬੇਨਿਯਮੀਆਂ : CBI ਦੀ ਵੱਡੀ ਕਾਰਵਾਈ, ਪ੍ਰਾਈਵੇਟ ਸਕੂਲ ਦਾ ਮਾਲਕ ਕੀਤਾ ਗ੍ਰਿਫਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਨੇ ਸੰਸਦ 'ਚ ਭਗਵਾਨ ਸ਼ਿਵ ਦੀ ਫੋਟੋ ਕਿਉਂ ਦਿਖਾਈ? ਜਾਣੋ ਕੀ ਹਨ ਇਸਦੇ ਧਾਰਮਿਕ ਅਰਥ
NEXT STORY