ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਮੌਜੂਦਾ ਸਮੇਂ ’ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਅਸ਼ਾਂਤੀ ਮੁੱਖ ਮੁੱਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਲ ਤਾਂ ਦੂਰ, ਇਨ੍ਹਾਂ ਬਾਰੇ ਗੱਲ ਤਕ ਨਹੀਂ ਕਰਦੇ। ਰਾਹੁਲ ਨੇ ਉੱਤਰ ਪ੍ਰਦੇਸ਼ ਦੇ ਕੁਝ ਨੌਜਵਾਨਾਂ ਦਾ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ।

ਆਪਣੇ ਟਵੀਟ ’ਚ ਰਾਹੁਲ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਅੱਜ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਅਸ਼ਾਂਤੀ ਮੁੱਖ ਮੁੱਦੇ ਹਨ। ਇਸ ਦੇ ਚੱਲਦੇ ਨੌਜਵਾਨ ਵਰਗ ’ਚ ਬੇਚੈਨੀ ਅਤੇ ਗੁੱਸਾ ਵੱਧ ਰਿਹਾ ਹੈ, ਜੋ ਆਪਣੇ ਆਪ ’ਚ ਇਕ ਵੱਡੀ ਸਮੱਸਿਆ ਹੈ। ਹੱਲ ਤਾਂ ਦੂਰ, ਪ੍ਰਧਾਨ ਮੰਤਰੀ ਇਨ੍ਹਾਂ ਬਾਰੇ ਗੱਲ ਤਕ ਨਹੀਂ ਕਰਦੇ। ਰਾਹੁਲ ਗਾਂਧੀ ਨੇ ਜੋ ਵੀਡੀਓ ਸਾਂਝਾ ਕੀਤਾ, ਉਸ ’ਚ ਕੁਝ ਨੌਜਵਾਨ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
PM ਮੋਦੀ ਬੋਲੇ- ਗਰੀਬਾਂ ਦੇ ਸੁਫ਼ਨਿਆਂ ਨੂੰ ਕਦੇ ਪੂਰਾ ਨਹੀਂ ਕਰ ਸਕਦੇ ‘ਘੋਰ ਪਰਿਵਾਰਵਾਦੀ’
NEXT STORY