ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ’ਤੇ ਨਿਸ਼ਾਨਾ ਸਾਧਦੇ ਹੋਏ ਸੋਮਵਾਰ ਨੂੰ ਕਿਹਾ ਕਿ ਭਾਜਪਾ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ’ਚ ਜੋ ਕਰ ਰਹੀ ਹੈ, ਉਹ ਧਰਮ ਨਹੀਂ, ਅਧਰਮ ਹੈ। ਉਨ੍ਹਾਂ ਸਮਾਜਿਕ ਸੰਸਥਾਵਾਂ ਦੇ ‘ਭਾਰਤ ਜੋੜੋ ਅਭਿਆਨ’ ਪ੍ਰੋਗਰਾਮ ’ਚ ਇਹ ਟਿੱਪਣੀ ਕੀਤੀ।
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਇਸ ਪ੍ਰੋਗਰਾਮ ’ਚ ਕਿਹਾ ਕਿ ਜੇਕਰ ਯੋਗੀ ਜੀ ਨੂੰ ਹਿੰਦੂ ਧਰਮ ਸਮਝ ਆਉਂਦਾ ਤਾਂ ਉਹ ਜੋ ਕਰਦੇ ਹਨ ਉਹ ਨਹੀਂ ਕਰਦੇ, ਉਹ ਆਪਣੇ ਮੱਠ ਦਾ ਅਪਮਾਨ ਕਰ ਰਹੇ ਹਨ। ਉਹ ਕੋਈ ਧਾਰਮਿਕ ਆਗੂ ਨਹੀਂ ਸਗੋਂ ਇਕ ਮਾਮੂਲੀ ਠੱਗ ਹੈ। ਸਮਾਗਮ ’ਚ ਮੌਜੂਦ ਔਰਤ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਉੱਤਰ ਪ੍ਰਦੇਸ਼ ’ਚ ਜੋ ਧਰਮ ਦੇ ਤੂਫ਼ਾਨ ਚੱਲ ਰਹੇ ਹਨ, ਇਸ ਦੇ ਮੱਦੇਨਜ਼ਰ ਕਾਂਗਰਸ ਕੀ ਕਰੇਗੀ।
ਇਸ ਦੌਰਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਡਾਨੀ ਮੁੱਦੇ ’ਤੇ ਸੰਸਦ ’ਚ ਚਰਚਾ ਹੋਵੇ ਕਿਉਂਕਿ ਉਹ ਡਰੀ ਹੋਈ ਹੈ। ਸਰਕਾਰ ਚਰਚਾ ਤੋਂ ਭੱਜ ਰਹੀ ਹੈ।
ਭੂਚਾਲ ਪ੍ਰਭਾਵਿਤ ਤੁਰਕੀ ਵੱਲ ਭਾਰਤ ਨੇ ਵਧਾਇਆ ਮਦਦ ਦਾ ਹੱਥ, ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ
NEXT STORY