ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਪ੍ਰੋਗਰਾਮ 'ਚ ਦਿੱਤੇ ਉਨ੍ਹਾਂ ਦੇ ਇਕ ਬਿਆਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪੀ.ਐੱਮ. ਮੋਦੀ ਨੂੰ ਉਨ੍ਹਾਂ ਪਰਿਵਾਰਾਂ ਦਾ ਮਜ਼ਾਕ ਉਡਾਉਣ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਦ ਬੱਚੇ ਕਿਸੇ ਕਾਰਨ ਤਣਾਅ 'ਚ ਆ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ। ਇਹ ਕੋਈ ਚੁਟਕਲੇ ਦਾ ਵਿਸ਼ਾ ਨਹੀਂ ਸਗੋਂ ਮਨੁੱਖੀ ਸੰਵੇਦਨਾਵਾਂ ਦਾ ਮਾਮਲਾ ਹੈ। ਪ੍ਰਧਾਨ ਮੰਤਰੀ ਦਾ ਜਨਤਕ ਮੰਚ ਤੋਂ ਇਸ 'ਤੇ ਚੁਟਕਲੇ ਸੁਣਾਉਣਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਇਕ ਨਿੱਜੀ ਮੀਡੀਆ ਸਮੂਹ ਦੁਆਰਾ ਆਯੋਜਿਤ ਕਨਕਲੇਵ 'ਚ ਪੀ.ਐੱਮ. ਮੋਦੀ ਸ਼ਾਮਲ ਹੋਏ ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਇਕ ਅਜਿਹਾ ਚੁਟਕਲਾ ਸੁਣਾਇਆ ਜਿਸ ਵਿਚ ਇਕ ਪ੍ਰੋਫੈਸਰ ਦੁਆਰਾ ਉਸਦੀ ਧੀ ਵੱਲੋਂ ਲਿਖੇ ਸੁਸਾਈਡ ਨੋਟ ਨੂੰ ਪੜ੍ਹਿਆ ਜਾਂਦਾ ਹੈ। ਉਸ ਮੁਤਾਬਕ, ਸੁਸਾਈਡ ਨੋਟ ਪੜ੍ਹ ਕੇ ਪ੍ਰੋਫੈਸਰ ਨੂੰ ਇਸ ਗੱਲ ਦਾ ਦੁੱਖ਼ ਹੋਇਆ ਕਿ ਉਸਦੇ ਇੰਨੇ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਸਨੇ ਲਿਖਣ 'ਚ ਗਲਤੀ ਕਰ ਦਿੱਤੀ।
ਰਾਹੁਲ ਨੇ ਕੀਤਾ ਟਵੀਟ
ਪੀ.ਐੱਮ. ਮੋਦੀ ਦੇ ਇਸ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਇਕ ਟਵੀਟ ਕਰਕੇ ਲਿਖਿਆ ਕਿ ਹਜ਼ਾਰਾਂ ਪਰਿਵਾਰ ਖ਼ੁਦਕੁਸ਼ੀ ਕਾਰਨ ਆਪਣੇ ਬੱਚਿਆਂ ਨੂੰ ਗੁਆਉਂਦੇ ਹਨ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰਕੇ ਵਿੰਨ੍ਹਿਆ ਨਿਸ਼ਾਨਾ
ਪੀ.ਐੱਮ. ਮੋਦੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਵੀ ਨਸੀਹਤ ਦਿੰਦੇ ਹੋਏ ਟਵੀਟ ਕਰਕੇ ਲਿਖਿਆ ਕਿ ਡਿਪਰੈਸ਼ਨ ਅਤੇ ਖ਼ੁਦਕੁਸ਼ੀ, ਖ਼ਾਸਕਰਕੇ ਨੌਜਵਾਨਾਂ ਵਿਚ, ਕੋਈ ਹਾਸੇ ਦਾ ਵਿਸ਼ਾ ਨਹੀਂ ਹੈ।
ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ, 2021 'ਚ 164033 ਭਾਰਤੀਆਂ ਨੇ ਖ਼ੁਦਕੁਸ਼ੀ ਕੀਤੀ। ਜਿਨ੍ਹਾਂ 'ਚੋਂ ਇਕ ਵੱਡਾ ਫ਼ੀਸਦੀ 30 ਸਾਲਾਂ ਤੋਂ ਘੱਟ ਉਮਰ ਦੇ ਸਨ। ਇਹ ਇਕ ਦੁਖਾਂਤ ਹੈ, ਮਜ਼ਾਕ ਨਹੀਂ।
ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮਜ਼ਾਕ 'ਤੇ ਦਿਲ ਖੋਲ੍ਹ ਕੇ ਹੱਸਣ ਵਾਲਿਆਂ ਨੂੰ ਇਸ ਅਸੰਵੇਦਨਸ਼ੀਲ, ਬਿਮਾਰ ਤਰੀਕੇ ਨਾਲ ਮਾਨਸਿਕ ਸਿਹਤ ਮੁੱਦਿਆਂ ਦਾ ਮਜ਼ਾਕ ਉਡਾਉਣ ਦੀ ਬਜਾਏ ਖ਼ੁਦ ਨੂੰ ਬਿਹਤਰ ਢੰਗ ਨਾਲ ਸਿੱਖਿਅਤ ਕਰਨਾ ਚਾਹੀਦਾ ਹੈ ਅਤੇ ਜਾਗਰੂਕਤਾ ਪੈਦਾ ਕਰਨੀ ਚਾਹੀਦਾ ਹੈ।
ਸੂਡਾਨ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡ ਬੀਤੀ, ਕਿਹਾ- 'ਮੌਤ ਦੇ ਮੂੰਹ 'ਚੋਂ ਬਚੇ, ਲਾਸ਼ ਵਾਂਗ ਕਮਰੇ 'ਚ ਬੰਦ ਸੀ'
NEXT STORY