ਬੈਂਗਲੁਰੂ- ਕਰਨਾਟਕ 'ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਥੇ ਕਾਲਜ ਦੇ ਵਿਦਿਆਰਥਣਾਂ ਅਤੇ ਕੰਮਕਾਜੀ ਔਰਤਾਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਕਨਿੰਘਮ ਰੋਡ 'ਤੇ ਸਥਿਤ 'ਕੈਫੇ ਕੌਫੀ ਡੇਅ' 'ਤੇ ਰੁਕੇ ਅਤੇ ਕੌਫੀ ਪੀਤੀ। ਰਾਹੁਲ ਨੇ ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ (BMTC) ਬੱਸ ਸਟਾਪ ਦੇ ਨੇੜੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਕੰਮਕਾਜੀ ਔਰਤਾਂ ਨਾਲ ਗੱਲਬਾਤ ਕੀਤੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਰਾਹੁਲ ਨੇ ਫਿਰ BMTC ਦੀ ਬੱਸ ਵਿਚ ਸਫ਼ਰ ਕੀਤਾ ਅਤੇ ਕਰਨਾਟਕ ਲਈ ਮਹਿਲਾ ਯਾਤਰੀਆਂ ਦੇ ਵਿਚਾਰਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ।

ਰਾਹੁਲ ਨੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ, ਗ੍ਰਹਿ ਲਕਸ਼ਮੀ ਸਕੀਮ (ਘਰ ਦੀ ਮਹਿਲਾ ਮੁਖੀ ਲਈ 2,000 ਰੁਪਏ ਪ੍ਰਤੀ ਮਹੀਨਾ) ਅਤੇ BMTC ਅਤੇ KSRTC (ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਕਾਂਗਰਸ ਦੀ ਗਰੰਟੀ ਸਮੇਤ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ।

ਔਰਤਾਂ ਨੇ ਉਨ੍ਹਾਂ ਨੂੰ ਆਵਾਜਾਈ ਦੀ ਸਮੱਸਿਆ ਅਤੇ ਵਧਦੀਆਂ ਕੀਮਤਾਂ ਦਾ ਉਨ੍ਹਾਂ ਦੇ ਬਜਟ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਦੱਸਿਆ। ਰਾਹੁਲ ਗਾਂਧੀ ਫਿਰ ਬੱਸ ਰਾਹੀਂ ਲਿੰਗਰਾਜਪੁਰਮ ਲਈ ਉਤਰੇ, ਜਿੱਥੇ ਉਨ੍ਹਾਂ ਨੇ ਬੱਸ ਸਟਾਪ 'ਤੇ ਇਕ ਵਾਰ ਫਿਰ ਔਰਤਾਂ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਅੱਜ ਕਰਨਾਟਕ 'ਚ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ। ਸੂਬੇ ਵਿਚ 10 ਮਈ ਨੂੰ ਵੋਟਾਂ ਹਨ ਅਤੇ ਨਤੀਜੇ 13 ਮਈ ਨੂੰ ਆਉਣਗੇ।

ਟਿੱਲੂ ਤਾਜਪੁਰੀਆ ਕਤਲ : ਹਾਈ ਕੋਰਟ ਨੇ ਜੇਲ੍ਹ ਅਧਿਕਾਰੀਆਂ ਤੋਂ ਚਾਕੂ ਬਰਾਮਦ ਹੋਣ ਦੇ ਸੰਬੰਧ 'ਚ ਪੁੱਛੇ ਸਵਾਲ
NEXT STORY