ਵਾਇਨਾਡ - ਲੋਕ ਸਭਾ ਚੋਣਾਂ ਦੌਰਾਨ ਮਿਸ਼ਨ ਦੱਖਣ ਨੂੰ ਸਾਧਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਕੇਰਲ ਦੇ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਵਾਇਨਾਡ (ਕੇਰਲ) ਪਹੁੰਚ ਚੁੱਕੇ ਹਨ ਜਿੱਥੇ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਅੱਜ ਰਾਹੁਲ ਗਾਂਧੀ ਆਪਣਾ ਨਾਮਜ਼ਦਗੀ ਦਾਖਲ ਕਰਨਗੇ। ਉਨ੍ਹਾਂ ਦੇ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਪਹੁੰਚੇਗੀ।
ਨਾਮਜ਼ਗੀ ਪੱਤਰ ਅਤੇ ਰੋਡ ਸ਼ੋਅ-
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਪੁੱਜੇ ਅਤੇ ਆਪਣਾ ਨਾਮਜ਼ਗੀ ਪੱਤਰ ਭਰਿਆ। ਰਾਹੁਲ ਨੇ ਇਸ ਸਮੇਂ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਓਪਨ ਜੀਪ 'ਚ ਸਵਾਰ ਹੋ ਕੇ ਰਾਹੁਲ ਗਾਂਧੀ ਰੋਡ ਸ਼ੋਅ ਕਰਨਗੇ।
ਦੱਸਣਯੋਗ ਹੈ ਕਿ ਰਾਹੁਲ ਇਸ ਵਾਰ 2 ਥਾਂਵਾਂ ਤੋਂ ਚੋਣਾਂ ਲੜ ਰਹੇ ਹਨ। ਰਾਹੁਲ ਅਮੇਠੀ ਦੇ ਨਾਲ-ਨਾਲ ਵਾਇਨਾਡ ਤੋਂ ਚੋਣ ਲੜਨਗੇ। ਉੱਥੇ ਹੀ ਐੱਨ.ਡੀ.ਏ. ਵਲੋਂ ਰਾਹੁਲ ਵਿਰੁੱਧ ਤੂਸ਼ਾਰ ਵੇਲਾਪੱਲੀ ਨੂੰ ਉਤਾਰਿਆ ਗਿਆ ਹੈ।
ਵਾਇਨਾਡ ਦੀ ਜਨਤਾ ਨੂੰ ਰਾਹੁਲ ਤੋਂ ਸਾਵਧਾਨ ਰਹਿਣ ਦੀ ਲੋੜ : ਸਮਰਿਤੀ ਇਰਾਨੀ
NEXT STORY