ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਹਾਈਕਮਾਂਡ ਨੂੰ ਕਰੜੇ ਹੱਥੀਂ ਲਿਆ ਹੈ। ਸੰਸਦ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਹ ਪਾਰਟੀ ਲਈ ਸੀਟਾਂ ਜਿੱਤ ਕੇ ਲਿਆਉਂਦੇ ਸਨ। ਉਹ ਕਦੇ ਵੀ ਪਾਰਟੀ 'ਤੇ ਬੋਝ ਨਹੀਂ ਬਣੇ। ਜਦੋਂ ਉਹ ਪਾਰਟੀ ਵਿੱਚ ਸਨ ਤਾਂ ਉਹ ਅਤੇ ਉਨ੍ਹਾਂ ਦੇ ਸਾਥੀ ਮਿਹਨਤ ਕਰਕੇ ਸੀਟਾਂ ਜਿੱਤਦੇ ਸਨ।
ਇਹ ਵੀ ਪੜ੍ਹੋ : ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ
ਸੰਸਦ ਵਿੱਚ ਰੋਜ਼ਾਨਾ ਹੋ ਰਹੇ ਹੰਗਾਮੇ ਅਤੇ ਸਸਪੈਂਸ਼ਨ ਦੇ ਮੁੱਦੇ 'ਤੇ ਚੁਟਕੀ ਲੈਂਦਿਆਂ ਬਿੱਟੂ ਨੇ ਕਿਹਾ, "ਜੇਕਰ ਇਹ ਅਸਲੀ ਕਾਂਗਰਸ ਹੁੰਦੀ, ਤਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਖ਼ੁਦ ਸਭ ਤੋਂ ਪਹਿਲਾਂ ਟੇਬਲਾਂ 'ਤੇ ਚੜ੍ਹਦੇ ਅਤੇ ਆਪਣੀ ਸਸਪੈਂਸ਼ਨ ਕਰਵਾਉਂਦੇ।" ਪਰ ਇਨ੍ਹਾਂ ਨੇ ਅਜਿਹਾ ਨਹੀਂ ਕੀਤਾ। ਰਵਨੀਤ ਬਿੱਟੂ ਨੇ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਬੋਲਦੇ ਹੋਏ ਕਿਹਾ, "ਇਹ ਪਾਰਟੀ ਹੁਣ ਪੁਰਾਣੀ ਕਾਂਗਰਸ ਪਾਰਟੀ ਨਹੀਂ ਰਹੀ। ਜਦੋਂ ਇਹ ਸਾਫ਼ ਹੋ ਗਿਆ ਕਿ ਪਾਰਟੀ ਹੁਣ ਸਿਰਫ਼ ਇੱਕ ਪਰਿਵਾਰਕ ਮਾਮਲਾ ਬਣ ਕੇ ਰਹਿ ਗਈ ਹੈ ਤਾਂ ਸਾਰਿਆਂ ਨੇ ਪਾਰਟੀ ਛੱਡਣੀ ਸ਼ੁਰੂ ਕਰ ਦਿੱਤੀ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਅਸਲੀ ਕਾਂਗਰਸ ਹੁੰਦੀ, ਤਾਂ ਲੋਕ ਕਦੇ ਵੀ ਪਾਰਟੀ ਨਾ ਛੱਡਦੇ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਉਨ੍ਹਾਂ ਕਿਹਾ ਕਿ ਉਧਰ ਸੋਨੀਆ ਗਾਂਧੀ ਜੀ ਅਤੇ ਇੱਧਰ ਦੋਵੇਂ ਭੈਣ-ਭਰਾ (ਰਾਹੁਲ-ਪ੍ਰਿੰਯਕਾ) ਖੁਦ ਅੰਦਰ ਆਰਾਮ ਨਾਲ ਬੈਠੇ ਰਹਿੰਦੇ ਅਤੇ ਸਾਨੂੰ ਰੋਜ਼ਾਨਾ ਬੁਰਾ ਬਣਵਾ ਕੇ ਸਦਨ ਤੋਂ ਆਊਟ ਕਰਵਾ ਦਿੰਦੇ ਸੀ। ਮੈਂ ਕਾਂਗਰਸ ਪਾਰਟੀ ਇਸੇ ਕਰਕੇ ਛੱਡ ਦਿੱਤੀ ਕਿਉਂਕਿ ਕਾਰਵਾਈ ਦੌਰਾਨ ਇਹ ਸਾਡੇ ਕੋਲੋ ਵਾਕਆਊਟ ਕਰਵਾ ਕੇ ਬਾਹਰ ਭੇਜ ਦਿੱਤੇ ਅਤੇ ਆਪ ਅੰਦਰ ਰਹਿੰਦੇ। ਸਪੀਕਰ ਦੇ ਸਾਹਮਣੇ ਇਹ ਸਾਨੂੰ ਬੂਰਾ ਬਣਾ ਦਿੰਦੇ ਸੀ, ਜਿਸ ਕਰਕੇ ਖ਼ਬਰਾਂ ਵਿਚ ਕਈ ਤਰ੍ਹਾਂ ਦੇ ਬਿਆਨ ਵਾਲੀਆਂ ਖ਼ਬਰਾਂ ਲਗਾਈਆਂ ਜਾਂਦੀਆਂ। ਵਾਕਆਊਟ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਸੀ ਕਿ ਅਸੀਂ ਆਪਣੇ ਇਲਾਕੇ ਦੀ ਗੱਲਬਾਤ ਨਹੀਂ ਕਰਦੇ। ਕਿਵੇਂ ਕਰਦੇ ਜੇ ਸਾਨੂੰ ਬਾਹਰ ਭੇਜ ਦਿੱਤਾ ਜਾਂਦਾ।
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਿਵਾਲਿਕ ਹਿਲਜ਼ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ, NGT ਨੇ ਫਾਰਮ ਹਾਊਸ ਨੀਤੀ 'ਤੇ ਰੋਕ ਵਧਾਈ
NEXT STORY