ਨੈਸ਼ਨਲ ਡੈਸਕ– ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਮਣੀਪੁਰ ’ਚ ਇਕ ਜਨਸਭਾ ਨੂੰ ਸੰਬੋਧਨ ਕਰਨ ਦੇ ਨਾਲ ਹੀ ਪਾਰਟੀ ਦੇ ਸਹਿਯੋਗੀ ਦਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਗਾਂਧੀ 28 ਫਰਵਰੀ ਅਤੇ 5 ਮਾਰਚ ਨੂੰ ਦੋ ਪੜਾਵਾਂ ’ਚ ਹੋਣ ਵਾਲੀਆਂ ਮਣੀਪੁਰ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਤਹਿਤ ਪਾਰਟੀ ਨੇਤਾਵਾਂ ਅਤੇ ਕਾਂਗਰਸ ਵਰਕਰਾਂ ਨਾਲ ਮੁਲਾਕਾਤ ਕਰਨਗੇ। ਮਣੀਪੁਰ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਸੁਪਰਵਾਈਜ਼ਰ ਜੈਰਾਮ ਰਮੇਸ਼ ਨੇ ਕਿਹਾ, ‘ਸੂਬੇ ’ਚ 2002 ਅਤੇ ਕੇਂਦਰ ’ਚ 2004 ’ਚ ਕਾਂਗਰਸ ਦੀ ਸਰਕਾਰ ਬਣੀ। ਇਸ ਵਾਰ ਇਤਿਹਾਸ ਦੋਹਰਾਇਆ ਜਾਵੇਗਾ। ਮਣੀਪੁਰ ’ਚ 2022 ਅਤੇ ਕੇਂਦਰ ’ਚ 2024 ’ਚ ਕਾਂਗਰਸ ਦੀ ਸਰਕਾਰ ਸੱਤਾ ’ਚ ਆਏਗੀ।
ਕਾਂਗਰਸ ਨੇਤਾ ਨੇ ਸੂਬੇ ’ਚ ਐੱਨ ਬੀਰੇਨ ਸਿੰਘ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੱਤਾ। ਇਸ ਮੌਕੇ ਸਾਬਕਾ ਕੇਂਦਰ ਮੰਤਰੀ ਭਗਤ ਚਰਨ ਦਾਸ ਨੇ ਕਿਹਾ ਕਿ ਗਾਂਧੀ ਇੰਫਾਲ ਦੇ ਸ਼ਹੀਦ ਮੀਨਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ, ਜਿੱਥੇ 1891 ਦੀ ਐਂਗਲੋ-ਮਣੀਪੁਰ ਜੰਗ ਤੋਂ ਬਾਅਦ ਰਾਜਕੁਮਾਰ ਟਿਕੇਂਦਰਜੀਤ ਅਤੇ ਜਨਰਲ ਥੰਗਲ ਨੂੰ ਫਾਂਸੀ ਦਿੱਤੀ ਗਈ ਸੀ। ਗਾਂਧੀ ਨੁਪੀ ’ਚ ਮਣੀਪੁਰ ਦੀਆਂ ਮਹਿਲਾ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਕਿਹਾ ਕਿ ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਦੂਰ-ਦਰਾਜ ਦੇ ਸਥਾਨਾਂ ’ਚ ਲੋਕਾਂ ਨੂੰ ਪ੍ਰੋਗਰਾਮਾਂ ਨੂੰ ਲਾਈਵ ਵਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕਰੇਗੀ।
ਹਰਿਆਣਾ: ਪਲਾਸਟਿਕ ਦੀਆਂ ਦੋ ਫੈਕਟਰੀਆਂ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY