ਨੈਸ਼ਨਲ ਡੈਸਕ—ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਦੁਪਹਿਰ 12.30 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਰਾਹੁਲ ਗਾਂਧੀ 24 ਅਕਬਰ ਰੋਡ ਸਥਿਤ ਪਾਰਟੀ ਦਫ਼ਤਰ ’ਚ ਮੀਡੀਆ ਨੂੰ ਸੰਬੋਧਨ ਕਰਨਗੇ। 7 ਸਤੰਬਰ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ' ਤੋਂ ਬਾਅਦ ਇਹ ਉਨ੍ਹਾਂ ਦੀ 9ਵੀਂ ਗੱਲਬਾਤ ਹੋਵੇਗੀ। ਇਹ ਜਾਣਕਾਰੀ ਪਾਰਟੀ ਦੇ ਮੁੱਖ ਕਾਰਜਕਾਰੀ ਅਤੇ ਮੀਡੀਆ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਟਵੀਟ ਕਰ ਕੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਮਾਲਬਰੋਜ਼ ਸ਼ਰਾਬ ਫੈਕਟਰੀ ਧਰਨੇ ’ਚ ਪਹੁੰਚੇ ਰਾਜੇਵਾਲ, ‘ਆਪ’ ਸਰਕਾਰ ਨੂੰ ਕਹਿ ਦਿੱਤੀ ਵੱਡੀ ਗੱਲ
ਉਨ੍ਹਾਂ ਲਿਖਿਆ, ‘‘ਕੱਲ੍ਹ 31 ਦਸੰਬਰ ਨੂੰ ਦੁਪਹਿਰ 12:30 ਵਜੇ 24 ਅਕਬਰ ਰੋਡ ਸਥਿਤ ਪਾਰਟੀ ਹੈੱਡਕੁਆਰਟਰ ’ਚ ਮੀਡੀਆ ਨੂੰ ਸੰਬੋਧਨ ਕਰਨਗੇ। 7 ਸਤੰਬਰ ਨੂੰ ਆਪਣੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਤੋਂ ਬਾਅਦ ਇਹ ਉਨ੍ਹਾਂ ਦੀ ਇਸ ਤਰ੍ਹਾਂ ਦੀ 9ਵੀਂ ਗੱਲਬਾਤ ਹੋਵੇਗੀ।’’

ਬਿੱਲ ਪਾਸ ਕਰਵਾਉਣ ਬਦਲੇ 10 ਲੱਖ ਰੁਪਏ ਲੈ ਰਿਹਾ ਸੀ ਲੇਖਾ ਸੇਵਾ ਅਧਿਕਾਰੀ, CBI ਨੇ ਕੀਤਾ ਗ੍ਰਿਫ਼ਤਾਰ
NEXT STORY