ਨੈਸ਼ਨਲ ਡੈਸਕ- ਰਾਹੁਲ ਗਾਂਧੀ ਨੇ ਨੌਜਵਾਨ ਨੇਤਾ ਕਨ੍ਹਈਆ ਕੁਮਾਰ ਨੂੰ ਵੱਡੇ ਪੱਧਰ ’ਤੇ ‘ਲਾਂਚ’ ਕਰ ਕੇ ਬਿਹਾਰ ’ਚ ਆਪਣੀ ਮੁੱਖ ਸਹਿਯੋਗੀ ਪਾਰਟੀ ‘ਰਾਜਦ’ ਤੇ ਇਸ ਦੇ ਅਾਗੂ ਤੇਜਸਵੀ ਯਾਦਵ ਨੂੰ ਬੇਚੈਨ ਕਰ ਦਿੱਤਾ ਹੈ।
ਕਨ੍ਹਈਆ ਨੇ ਬਿਹਾਰ ਦੇ ਦੂਰ-ਦੁਰਾਡੇ ਦੇ ਪੱਛਮੀ ਚੰਪਾਰਨ ਜ਼ਿਲੇ ਤੋਂ ਕਾਂਗਰਸ ਦੀ ‘ ਪਲਾਇਨ ਬੰਦ ਕਰੋ, ਨੌਕਰੀਆਂ ਦਿਓ’ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਜੇ. ਐੱਨ. ਯੂ. ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਤੇ ਕਿਸੇ ਵੀ ਹੋਰ ਨੌਜਵਾਨ ਨੇਤਾ ਦਾ ਉਭਰਨਾ ਤੇਜਸਵੀ ਯਾਦਵ ਨੂੰ ਬੇਚੈਨ ਕਰਦਾ ਹੈ।
ਰਾਹੁਲ ਗਾਂਧੀ ਨੇ ਯਾਤਰਾ ਮੁਹਿੰਮ ਦੀ ਕਮਾਨ ਕਨ੍ਹਈਆ ਕੁਮਾਰ ਨੂੰ ਸੌਂਪਣ ਦਾ ਫੈਸਲਾ ਕੀਤਾ। ਇਸ ਕਾਰਨ ਕਈ ਸੀਨੀਅਰ ਕਾਂਗਰਸੀ ਨੇਤਾ ਨਾਰਾਜ਼ ਹੋ ਗਏ। ਉਨ੍ਹਾਂ ਬਿਹਾਰ ਏ. ਆਈ. ਸੀ. ਸੀ. ਦੇ ਇੰਚਾਰਜ ਕ੍ਰਿਸ਼ਨਾ ਅੱਲਾਵਾਰੂ, ਸੂਬਾਈ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਜਿਨ੍ਹਾਂ ਦੀ ਥਾਂ ਦਲਿਤ ਨੇਤਾ ਰਾਜੇਸ਼ ਕੁਮਾਰ ਨੂੰ ਲਿਆਂਦਾ ਗਿਅਾ ਹੈ, ਦੇ ਨਾਲ ਹੀ ਕਈ ਹੋਰ ਸੀਨੀਅਰ ਆਗੂਆਂ ਨੂੰ ਕਨ੍ਹਈਆ ਦੀ ਹਮਾਇਤ ਕਰਨ ਲਈ ਤਿਆਰ ਕੀਤਾ।
‘ਰਾਜਦ’ ਕਾਂਗਰਸ ਤੋਂ ਇਸ ਲਈ ਵੀ ਨਾਰਾਜ਼ ਹੈ ਕਿਉਂਕਿ ਉਹ ਲੋਕ ਸਭਾ ਦੇ ਅਾਜ਼ਾਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੂੰ ਆਪਣੇ ਪਾਲੇ ’ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ‘ਰਾਜਦ’ ਨਹੀਂ ਚਾਹੁੰਦੀ ਕਿ ਪੱਪੂ ਯਾਦਵ ਕਾਂਗਰਸ ’ਚ ਜਾਣ ਹਾਲਾਂਕਿ ਉਨ੍ਹਾਂ ਦੀ ਪਤਨੀ ਰੰਜੀਤਾ ਪਹਿਲਾਂ ਹੀ ਕਾਂਗਰਸ ਦੀ ਰਾਜ ਸਭਾ ਦੀ ਮੈਂਬਰ ਹੈ।
ਪੱਪੂ ਯਾਦਵ ਨੂੰ ‘ਰਾਜਦ’ ਦੇ ਯਾਦਵ ਗੜ੍ਹ ਲਈ ਇਕ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ। ਪੱਪੂ ਨੇ ਬਹੁ- ਕੋਨੇ ਮੁਕਾਬਲੇ ’ਚ ਜਨਤਾ ਦਲ (ਯੂ), ‘ਰਾਜਦ’ ਤੇ ਹੋਰਾਂ ਨੂੰ ਹਰਾਇਆ ਸੀ। ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ।
ਤਾਮਿਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY