ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪੂਰਬੀ ਦਿੱਲੀ ਦੇ ਕੋਂਡਲੀ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਰੋਜ਼ਗਾਰ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਬੁੱਧਵਾਰ ਨੂੰ ਰਾਹੁਲ ਆਪਣੀ ਮਰਿਆਦਾ ਭੁੱਲ ਬੈਠੇ। ਉਨ੍ਹਾਂ ਕਿਹਾ, 'ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ, 6 ਮਹੀਨੇ ਬਾਅਦ ਇਹ ਘਰ ਤੋਂ ਬਾਹਰ ਨਹੀਂ ਨਿਕਲੇਗਾ। ਹਿੰਦੂਸਤਾਨ ਦੇ ਨੌਜਵਾਨ ਇਸ ਨੂੰ ਡੰਡੇ ਨਾਲ ਮਾਰਣਗੇ, ਇਸ ਨੂੰ ਸਮਝਾ ਦੇਣਗੇ ਕਿ ਹਿੰਦੂਸਤਾਨ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵਧ ਸਕਦਾ।'
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ 15 ਸਾਲ ਦੇ ਸ਼ਾਸਨ 'ਚ ਦਿੱਲੀ ਨੂੰ ਮੈਟਰੋ ਸਣੇ ਆਧੁਨਿਕ ਬੁਨਿਆਦੀ ਸਹੂਲਤ ਦਿੱਤੀ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਮੋਦੀ ਅਤੇ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨਫਰਤ ਦੇ ਨੇੜੇ ਘੁੰਮਦੀ ਹੈ। ਮੋਦੀ ਅਤੇ ਕੇਜਰੀਵਾਲ ਦਾ ਇਕ ਹੀ ਫੰਡਾ (ਰਣਨੀਤੀ) ਹੈ- ਲੋਕਾਂ ਨੂੰ ਵੰਡੋ। ਚਾਂਦਨੀ ਚੌਕ 'ਚ ਆਯੋਜਿਤ ਦੂਸਰੀ ਚੋਣ ਰੈਲੀ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨਾਂ ਦਾ ਸਭ ਤੋਂ ਵੱਡਾ ਡਰ ਬੇਰੁਜ਼ਗਾਰੀ ਹੈ। ਉਨ੍ਹਾਂ ਕਿਹਾ, 'ਮੋਦੀ ਇਸ ਡਰ ਦਾ ਫਾਇਦਾ ਚੁੱਕਦੇ ਹਨ। ਉਹ ਨਹੀਂ ਚਾਹੁੰਦੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਕਿਉਂਕਿ ਇਹ ਉਨ੍ਹਾਂ ਦੀ ਰਾਜਨੀਤੀ ਲਈ ਆਕਸੀਜਨ ਦਾ ਕੰਮ ਕਰਦਾ ਹੈ।'
ਅਮਿਤ ਸ਼ਾਹ ਨੂੰ ਕਿਹਾ 'ਕੂੜਾ'
ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ਭਗਤੀ ਅੰਗ੍ਰੇਜਾਂ ਖਿਲਾਫ ਲੜਨ ਅਤੇ ਸਫੇਦ ਕ੍ਰਾਂਤੀ, ਹਰੀ ਕ੍ਰਾਂਤੀ ਅਤੇ ਸੂਚਨਾ ਤਕਨੀਕੀ ਕ੍ਰਾਂਤੀ ਦੇ ਜ਼ਰੀਏ ਭਾਰਤ ਨੂੰ ਖੁਸ਼ਹਾਲ ਬਣਾਉਣਾ ਹੈ। ਉਨ੍ਹਾਂ ਕਿਹਾ, 'ਹੁਣ ਅਸਲ ਦੇਸ਼ਭਗਤ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੈ ਅਤੇ ਮੈਂ ਉਸ ਨੂੰ ਪੂਰਾ ਕਰਾਂਗਾ।' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿੰਦਾ ਕਰਦੇ ਹੋਏ ਰਾਹੁਲ ਗਾਂਧੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਉਨ੍ਹਾਂ ਦਾ ਭਾਸ਼ਣ ਨਾ ਸੁਣਨ ਕਿਉਂਕਿ ਉਹ ਕੁਝ ਨਹੀਂ ਸਿਰਫ 'ਕੂੜਾ' ਹਨ। ਉਨ੍ਹਾਂ ਕਿਹਾ ਕਿ ਮੋਦੀ ਅਤੇ ਕੇਜਰੀਵਾਲ ਦਾ ਭਾਸ਼ਣ ਕੁਝ ਨਹੀਂ ਸਿਰਫ 'ਝੂਠ' ਹੈ।
ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਪਾਰਟੀ : ਸਿਰਸਾ
NEXT STORY