ਨੈਸ਼ਨਲ ਡੈਸਕ - ਹੇਮੰਤ ਸੋਰੇਨ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਮਗਰੋਂ ਈ.ਡੀ. ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਹੁਣ ਕੱਲ ਅਦਾਲਤ ਵਿੱਚ ਪੇਸ਼ੀ ਹੋਵੇਗੀ। ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਡੀ, ਸੀਬੀਆਈ ਅਤੇ ਆਈਟੀ ਹੁਣ ਸਰਕਾਰੀ ਏਜੰਸੀਆਂ ਨਹੀਂ ਹਨ, ਸਗੋਂ ਭਾਜਪਾ ਦਾ 'ਵਿਰੋਧੀ ਮਿਟਾਓ ਸੈੱਲ' ਬਣ ਗਈਆਂ ਹਨ। ਖੁਦ ਭ੍ਰਿਸ਼ਟਾਚਾਰ ਵਿੱਚ ਡੁੱਬੀ ਭਾਜਪਾ ਸੱਤਾ ਦੇ ਲਾਲਚ ਵਿੱਚ ਲੋਕਤੰਤਰ ਨੂੰ ਤਬਾਹ ਕਰਨ ਦੀ ਮੁਹਿੰਮ ਚਲਾ ਰਹੀ ਹੈ।
ਇਹ ਵੀ ਪੜ੍ਹੋ - ਅੰਤਰਿਮ ਬਜਟ 'ਚ 'C2+50 ਫੀਸਦੀ' ਫਾਰਮੂਲੇ 'ਤੇ ਫਸਲੀ MSP ਦਾ ਕੀਤਾ ਜਾਵੇ ਐਲਾਨ: ਕਿਸਾਨ ਸੰਗਠਨ
ਉਥੇ ਹੀ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਜੋ ਮੋਦੀ ਦੇ ਨਾਲ ਨਹੀਂ ਜਾਵੇਗਾ, ਉਹ ਜੇਲ੍ਹ ਜਾਵੇਗਾ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਡਰਾਉਣਾ ਭਾਜਪਾ ਦੀ ਟੂਲਕਿੱਟ ਦਾ ਹਿੱਸਾ ਹੈ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੇਮੰਤ ਸੋਰੇਨ ਨੇ ED ਅਧਿਕਾਰੀਆਂ ਖ਼ਿਲਾਫ਼ ਕਰਵਾਈ FIR, ਤਲਾਸ਼ੀ ਮਗਰੋਂ ਲਾਏ ਗੰਭੀਰ ਦੋਸ਼
NEXT STORY