ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ 2 ਲਾਈਨਾਂ ਦੀ ਕਵਿਤਾ 'ਚ ਸਰਕਾਰ 'ਤੇ ਸ਼ਨੀਵਾਰ ਨੂੰ ਤਿੱਖਾ ਤੰਜ ਕੱਸਿਆ ਹੈ। ਰਾਹੁਲ ਨੇ ਕਿਹਾ ਕਿ ਉਹ ਆਪਣੇ ਲਈ ਖੁਸ਼ਹਾਲੀ ਦਾ ਮਹਿਲ ਬਣਾਉਣ 'ਚ ਜੁਟੀ ਹੈ ਅਤੇ ਜਨਤਾ ਮਹਿੰਗਾਈ ਦੀ ਮਾਰ ਨਾਲ ਪੀੜਤ ਹੈ। ਰਾਹੁਲ ਨੇ ਟਵੀਟ ਕੀਤਾ,''ਰਾਜਾ ਕਰੇ ਮਹਿਲ ਦੀ ਤਿਆਰੀ, ਪ੍ਰਜਾ ਵੇਚਾਰੀ ਮਹਿੰਗਾਈ ਦੀ ਮਾਰੀ।''
ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਦੇ ਕੁਝ ਟਵੀਟ ਨੂੰ ਦਰਸਾਇਆ ਹੈ ਕਿ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਊਟ ਆਫ਼ ਕੰਟਰੋਲ ਹੋ ਗਈ ਹੈ ਅਤੇ 5 ਦਿਨਾਂ 'ਚ ਇਨ੍ਹਾਂ ਦੀ ਦਰ 3.20 ਰੁਪਏ ਪ੍ਰਤੀ ਲਿਟਰ ਵਧੀ ਹੈ, ਜਦੋਂ ਕਿ ਘਰੇਲੂ ਸਿਲੰਡਰ ਗੈਸ ਦੀ ਕੀਮਤ 50 ਰੁਪਏ ਤੱਕ ਮਹਿੰਗੀ ਹੋ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ: ਸੋਲਨ ਤੋਂ ਸਾਧੁਪਲ ਜਾ ਰਹੀ ਬੱਸ ਖੱਡ ’ਚ ਡਿੱਗੀ, 3 ਦੀ ਮੌਤ
NEXT STORY