ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਖੇ ਇਕ ਚਾਰਟਰਡ ਅਕਾਊਂਟੈਂਟ ਤੋਂ 8.15 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਡਿਟੈਕਟਿਵ ਵਿਭਾਗ ਦੇ ਐਂਟੀ ਬੈਂਕ ਫਰਾਡ ਸੈਕਸ਼ਨ ਨੇ ਚਾਰਟਰਡ ਅਕਾਊਂਟੈਂਟ ਦੀ ਕਾਰ 'ਚੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਹਾਵੜਾ ਦੇ ਸ਼ਿਵਪੁਰ ਸਥਿਤ ਸੀ.ਏ ਸ਼ੈਲੇਸ਼ ਪਾਂਡੇ ਦੇ ਘਰ ਛਾਪਾ ਮਾਰਿਆ। ਰਿਹਾਇਸ਼ 'ਤੇ ਛਾਪੇਮਾਰੀ ਦੌਰਾਨ 5.95 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਕੋਲਕਾਤਾ ਪੁਲਸ ਨੇ ਸ਼ੈਲੇਸ਼ ਅਤੇ ਉਸਦੇ ਭਰਾ ਅਰਵਿੰਦ ਪਾਂਡੇ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਦੀ ਨਿਵੇਕਲੀ ਪਹਿਲ: ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਵਿਧਾਨ ਸਭਾ 'ਚ ਸਨਮਾਨ
ਜਾਣਕਾਰੀ ਮੁਤਾਬਕ ਸੀ.ਏ ਸ਼ੈਲੇਸ਼ ਪਾਂਡੇ ਦੇ ਦੋ ਬੈਂਕ ਖਾਤਿਆਂ 'ਚ ਵੀ 20 ਕਰੋੜ ਰੁਪਏ ਜਮ੍ਹਾ ਸਨ। ਇਨ੍ਹਾਂ ਖਾਤਿਆਂ ਨੂੰ ਵੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੋਲਕਾਤਾ ਪੁਲਸ ਸ਼ੈਲੇਸ਼ ਪਾਂਡੇ ਦੀ ਤਲਾਸ਼ ਕਰ ਰਹੀ ਹੈ। ਉਹ ਫਰਾਰ ਦੱਸਿਆ ਜਾ ਰਿਹਾ ਹੈ। ਕੋਲਕਾਤਾ ਪੁਲਸ ਦੇ ਡਿਟੈਕਟਿਵ ਵਿਭਾਗ ਦੇ ਐਂਟੀ ਬੈਂਕ ਫਰਾਡ ਸੈਕਸ਼ਨ ਨੇ 15 ਅਕਤੂਬਰ ਦੀ ਅੱਧੀ ਰਾਤ ਨੂੰ ਹਾਵੜਾ 'ਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ 2 ਕਰੋੜ, 20 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਹ ਬਰਾਮਦਗੀ ਇਕ ਕਾਰ 'ਚੋਂ ਹੋਈ ਹੈ। ਇਸ ਤੋਂ ਬਾਅਦ ਪੁਲਸ ਹਾਵੜਾ ਦੇ ਸ਼ਿਵਪੁਰ ਸਥਿਤ ਸ਼ੈਲੇਸ਼ ਪਾਂਡੇ ਦੇ ਫਲੈਟ 'ਤੇ ਪਹੁੰਚੀ।
ਇਹ ਵੀ ਪੜ੍ਹੋ : RO ਕੱਟਣ ਮੌਕੇ ਰਿਸ਼ਵਤ ਲੈਣ ਦਾ ਮਾਮਲਾ ਭਖ਼ਿਆ, DC ਨੇ 4 ਏਜੰਸੀਆਂ ਦੇ ਦਫ਼ਤਰਾਂ ਨੂੰ ਲੈ ਕੇ ਚੁੱਕਿਆ ਵੱਡਾ ਕਦਮ
ਪੁਲਸ ਅਨੁਸਾਰ ਫਲੈਟ ਨੂੰ ਤਾਲਾ ਲੱਗਿਆ ਹੋਇਆ ਸੀ। ਪੁਲਸ ਦੀ ਐਂਟੀ ਬੈਂਕ ਫਰਾਡ ਸੈਕਸ਼ਨ ਦੀ ਟੀਮ ਜਦੋਂ ਦਰਵਾਜ਼ਾ ਤੋੜ ਕੇ ਫਲੈਟ 'ਚ ਦਾਖ਼ਲ ਹੋਈ ਤਾਂ ਵੱਡੀ ਮਾਤਰਾ 'ਚ ਨਕਦੀ ਦੇ ਨਾਲ ਹੀਰੇ, ਸੋਨੇ ਤੇ ਚਾਂਦੀ ਦੇ ਗਹਿਣੇ ਵੀ ਬਰਾਮਦ ਹੋਏ। ਸ਼ੈਲੇਸ਼ ਪਾਂਡੇ ਦੇ ਘਰੋਂ 5.95 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਕੋਲਕਾਤਾ ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਮੁੱਖ ਦੋਸ਼ੀ ਸ਼ੈਲੇਸ਼ ਪਾਂਡੇ ਦੀ ਗ੍ਰਿਫਤਾਰੀ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
ਕੇਨਰਾ ਬੈਂਕ ਦੀ ਸ਼ਿਕਾਇਤ 'ਤੇ ਕਾਰਵਾਈ
ਸੂਤਰਾਂ ਦੀ ਮੰਨੀਏ ਤਾਂ ਕੋਲਕਾਤਾ ਪੁਲਸ ਨੇ ਕੇਨਰਾ ਬੈਂਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਕੇਨਰਾ ਬੈਂਕ ਦੇ ਇਕ ਖਾਤੇ 'ਚ ਸ਼ੱਕੀ ਲੈਣ-ਦੇਣ ਦੇਖਣ ਤੋਂ ਬਾਅਦ ਬੈਂਕ ਪ੍ਰਸ਼ਾਸਨ ਨੇ ਇਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਬੈਂਕ ਅਧਿਕਾਰੀਆਂ ਨੇ ਕੋਲਕਾਤਾ ਦੇ ਲਾਲਬਾਜ਼ਾਰ ਥਾਣੇ 'ਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਕੋਲਕਾਤਾ ਪੁਲਸ ਦੇ ਡਿਟੈਕਟਿਵ ਵਿਭਾਗ ਦੀ ਐਂਟੀ ਬੈਂਕ ਫਰਾਡ ਯੂਨਿਟ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 2 ਕਰੋੜ 20 ਲੱਖ ਰੁਪਏ ਦੀ ਨਕਦੀ ਸਮੇਤ ਹੀਰੇ ਅਤੇ ਹੋਰ ਹੀਰੇ ਬਰਾਮਦ ਹੋਏ।
ED ਨੇ TRS ਸੰਸਦ ਮੈਂਬਰ, ਮਧੁਕਾਨ ਸਮੂਹ ਦੀ 80 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਕੁਰਕ
NEXT STORY