ਨਵੀਂ ਦਿੱਲੀ – ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਆਮਦਨ ਕਰ ਵਿਭਾਗ ਨੇ ਛਾਪੇ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਦੇ ਨੇੜਲੇ ਰਾਜਿੰਦਰ ਮਿਗਲਾਨੀ ਦੇ ਟਿਕਾਣਿਆਂ ’ਤੇ ਵਿਭਾਗ ਨੇ ਸ਼ੁੱਕਰਵਾਰ ਮੁੜ ਛਾਪੇ ਮਾਰੇ। ਇਸ ਵਾਰ ਕਨਾਟ ਪਲੇਸ ਦੇ ਦਿੱਲੀ ਸੇਫ ਡਿਪਾਜ਼ਿਟ ਵਿਚ ਮਿਗਲਾਨੀ ਦੇ ਲਾਕਰਾਂ ’ਤੇ ਰੇਡ ਕੀਤੀ ਗਈ।
ਸੂਤਰਾਂ ਮੁਤਾਬਕ ਪਿਛਲੇ ਕਾਫੀ ਦਿਨਾਂ ਤੋਂ ਇਹ ਰੇਡ ਚੱਲਦੀ ਆ ਰਹੀ ਹੈ। ਵੀਰਵਾਰ ਰਾਤ ਨੂੰ ਛਾਪੇ ਮਾਰਨ ਦਾ ਕੰਮ ਸ਼ੁਰੂ ਹੋਇਆ ਸੀ, ਜੋ ਸ਼ੁੱਕਰਵਾਰ ਵੀ ਚਲਦਾ ਰਿਹਾ। ਵਿਭਾਗ ਨੇ ਗਹਿਣੇ ਅਤੇ ਕੈਸ਼ ਬਰਾਮਦ ਕੀਤਾ ਹੈ। ਇਸ ਸਬੰਧੀ ਵੇਰਵੇ ਨਹੀਂ ਦੱਸੇ ਗਏ।
50 ਟਿਕਾਣਿਆਂ ’ਤੇ ਛਾਪੇ, ਕਰੋੜਾਂ ਦੀ ਨਕਦੀ ਬਰਾਮਦ
7 ਅਪ੍ਰੈਲ ਨੂੰ ਕਮਲਨਾਥ ਦੇ ਨੇੜਲਿਆਂ ਦੇ 50 ਤੋਂ ਵੱਧ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਸਨ। 300 ਤੋਂ ਵੱਧ ਅਧਿਕਾਰੀਆਂ ਦੀ ਟੀਮ ਨੇ ਦਿੱਲੀ, ਭੋਪਾਲ, ਇੰਦੌਰ ਅਤੇ ਗੋਆ ਵਿਚ ਇਹ ਛਾਪੇ ਮਾਰੇ ਸਨ।
ਕਾਂਗਰਸ ਨੇ ਮੋਦੀ ਸਰਕਾਰ ’ਤੇ ਲਾਇਆ ਸੀ ਦੋਸ਼
ਛਾਪਿਆਂ ’ਤੇ ਕਾਂਗਰਸੀ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਮੱਧ ਪ੍ਰਦੇਸ਼ ਵਿਚ ਸਭ ਕੁਝ ਬਦਲੇ ਦੀ ਭਾਵਨਾ ਨਾਲ ਹੋ ਰਿਹਾ ਹੈ। ਇੰਝ ਕਰ ਕੇ ਕੇਂਦਰ ਸਾਡੇ ਵਰਕਰਾਂ ਵਿਚ ਡਰ ਪੈਦਾ ਕਰਨਾ ਚਾਹੁੰਦਾ ਹੈ। ਮੋਦੀ ਆਪਣੇ ਵਿਭਾਗਾਂ ਦੀ ਗਲਤ ਵਰਤੋਂ ਕਰ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਉਨ੍ਹਾਂ ਦੇ ਨਿੱਜੀ ਸਕੱਤਰ, ਹੋਰਨਾਂ ਸਕੱਤਰਾਂ ਦੇ ਘਰਾਂ ’ਤੇ ਛਾਪੇ ਮਾਰ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹਨ ਪਰ ਕਾਂਗਰਸ ਡਰੇਗੀ ਨਹੀਂ।
30 ਮਈ ਨੂੰ ਸਹੁੰ ਚੁੱਕਣਗੇ ਮੋਦੀ
NEXT STORY