ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਣ ਦੇਸ਼ 'ਚ ਲਾਕਡਾਊਨ ਲਾਗੂ ਹੈ। ਹਾਲਾਂਕਿ ਹੁਣ ਹੌਲੀ-ਹੌਲੀ ਇਸ 'ਚ ਢਿੱਲ ਦਿੱਤੀ ਜਾ ਰਹੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰੇਲਵੇ ਨੇ ਸਟੇਸ਼ਨਾਂ 'ਤੇ ਕਾਊਂਟਰ ਤੋਂ ਟਿਕਟ ਬੁਕਿੰਗ ਦੀ ਸੁਵਿਧਾ ਵੀ ਬੰਦ ਕਰ ਦਿੱਤੀ ਸੀ। ਫਿਲਹਾਲ ਜੋ ਟਰੇਨਾਂ ਚੱਲ ਰਹੀਆਂ ਹਨ ਉਸ ਦੇ ਲਈ ਯਾਤਰੀਆਂ ਨੂੰ ਆਨਲਾਈਨ ਹੀ ਟਿਕਟ ਬੁਕ ਕਰਨਾ ਹੁੰਦਾ ਹੈ ਪਰ ਹੁਣ ਰੇਲਵੇ ਨੇ ਫੈਸਲਾ ਲਿਆ ਹੈ ਕਿ ਕਾਊਂਟਰ ਤੋਂ ਵੀ ਟਿਕਟ ਬੁਕ ਕੀਤੇ ਜਾ ਸਕਣਗੇ। ਯਾਤਰੀ ਸ਼ੁੱਕਰਵਾਰ ਤੋਂ ਰੇਲਵੇ ਸਟੇਸ਼ਨਾਂ 'ਤੇ ਕਾਊਂਟਰ ਤੋਂ ਰਿਜ਼ਰਵੇਸ਼ਨ ਕਰਵਾ ਸਕਣਗੇ। ਰੇਲਵੇ ਦੇ ਬਿਆਨ ਮੁਤਾਬਕ ਰਿਜ਼ਰਵੇਸ਼ਨ ਯਾਤਰਾ ਲਈ ਯਾਤਰੀ ਸਟੇਸ਼ਨ, ਰੇਲਵੇ ਪਰੀਸਰ 'ਚ ਕਾਊਂਟਰ ਤੋਂ ਟਿਕਟਾਂ ਦੀ ਬੁਕਿੰਗ ਕਰਵਾ ਸਕਣਗੇ। ਟਿਕਟਾਂ ਦੀ ਬੁਕਿੰਗ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਜ਼ਿੰਮੇਦਾਰੀ ਜੋਨਲ ਰੇਲਵੇ ਦੀ ਹੋਵੇਗੀ।
ਇਸ ਤੋਂ ਪਹਿਲਾਂ ਰੇਲ ਮੰਤਰੀ ਪੀਊਸ਼ ਗੋਇਲ ਨੇ ਦੱਸਿਆ ਸੀ ਕਿ ਆਮ ਲੋਕਾਂ ਬਹੁਤ ਜਲਦ ਰੇਲਵੇ ਸਟੇਸ਼ਨਾਂ ਦੇ ਕਾਊਂਟਰ ਤੋਂ ਵੀ ਟਿਕਟ ਮਿਲ ਸਕੇਗੀ। ਇਸ ਦੇ ਲਈ ਰੇਲਵੇ ਵਿਭਾਗ ਦੀ ਟੀਮ ਸੁਰੱਖਿਆ ਦੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰ ਰਹੀ ਹੈ। ਇਕ ਵਾਰ ਸਾਰੇ ਪ੍ਰਬੰਧ ਸਹੀ ਪਾਉਣ ਤੋਂ ਬਾਅਦ ਆਮ ਲੋਕਾਂ ਲਈ ਟਿਕਟ ਕਾਊਂਟਰ ਖੋਲ ਦਿੱਤੇ ਜਾਣਗੇ। ਰੇਲ ਮੰਤਰੀ ਨੇ ਉਮੀਦ ਜਤਾਈ ਕਿ ਅਗਲੇ 1-2 ਦਿਨਾਂ ਦੇ ਅੰਦਰ ਕਾਊਂਟਰ ਤੋਂ ਟਿਕਟ ਖਰੀਦਣ ਦੀ ਸੇਵਾ ਬਹਾਲ ਹੋ ਸਕਦੀ ਹੈ।
ਪਾਕਿ ਨੇ ਪਹਿਲੀ ਵਾਰ ਕਬੂਲਿਆ ਸੱਚ, PoK ਨੂੰ ਮੰਨਿਆ ਭਾਰਤ ਦਾ ਹਿੱਸਾ
NEXT STORY