ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਆਇਆ ਹੈ। ਰੇਲਵੇ ਭਰਤੀ ਬੋਰਡ (RRC) ਨੇ 4000 ਤੋਂ ਵੱਧ ਅਸਾਮੀਆਂ ਲਈ ਅਪ੍ਰੈਂਟਿਸ ਦੀ ਭਰਤੀ ਜਾਰੀ ਕੀਤੀ ਹੈ। ਇਸ ਭਰਤੀ ਲਈ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ 28 ਦਸੰਬਰ ਤੋਂ ਆਨਲਾਈਨ ਅਰਜ਼ੀ ਫਾਰਮ ਭਰਨੇ ਸ਼ੁਰੂ ਹੋ ਗਏ ਹਨ। ਉਸੇ ਅਰਜ਼ੀ ਫਾਰਮ ਨੂੰ ਸਵੀਕਾਰ ਕਰਨ ਦੀ ਆਖਰੀ ਤਾਰੀਖ਼ 27 ਜਨਵਰੀ 2025 ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ onlineregister.org.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਇਹ ਰੇਲਵੇ ਅਸਾਮੀਆਂ ਦੱਖਣੀ ਮੱਧ ਰੇਲਵੇ ਵਲੋਂ ਜਾਰੀ ਕੀਤੀਆਂ ਗਈਆਂ ਹਨ। ਇੱਥੇ ਏਅਰ ਕੰਡੀਸ਼ਨਿੰਗ, ਤਰਖਾਣ, ਡੀਜ਼ਲ ਮਕੈਨੀਕਲ, ਇਲੈਕਟ੍ਰਾਨਿਕ ਮਕੈਨਿਕ, ਇਲੈਕਟ੍ਰੀਸ਼ੀਅਨ, ਫਿਟਰ, ਪੇਂਟਰ, ਵੈਲਡਰ ਅਤੇ ਹੋਰ ਟਰੇਡਾਂ ਦੀਆਂ ਅਸਾਮੀਆਂ ਖਾਲੀ ਹਨ।
ਯੋਗਤਾ
ਰੇਲਵੇ ਟਰੇਡ ਅਪ੍ਰੈਂਟਿਸ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਸਬੰਧਤ ਵਿਸ਼ੇ 'ਚ ITI ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
RRC ਰੇਲਵੇ ਟਰੇਡ ਅਪ੍ਰੈਂਟਿਸ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 15 ਸਾਲ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉਮਰ 24 ਸਾਲ ਰੱਖੀ ਗਈ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਮੁਤਾਬਕ ਛੋਟ ਦਿੱਤੀ ਗਈ ਹੈ। ਉਮਰ ਹੱਦ 28 ਦਸੰਬਰ 2024 ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਬਿਨਾਂ ਕਿਸੇ ਲਿਖਤੀ ਪ੍ਰੀਖਿਆ ਅਤੇ ਸਿੱਧੇ ਅੰਕਾਂ ਦੇ ਆਧਾਰ 'ਤੇ ਰੇਲਵੇ ਟ੍ਰੈਂਡ ਅਪ੍ਰੈਂਟਿਸ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਓ. ਬੀ. ਸੀ/ਈ. ਡਬਲਯੂ. ਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਦੇ ਦੌਰਾਨ 100 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। SC/ST/PH ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।
ਰੇਲਵੇ ਅਪ੍ਰੈਂਟਿਸ ਲਈ ਕਿਵੇਂ ਕਰੀਏ ਅਪਲਾਈ?
ਰੇਲਵੇ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਪਹਿਲਾਂ onlineregister.org.in ਦੀ ਵੈੱਬਸਾਈਟ 'ਤੇ ਜਾਣਾ ਪਵੇਗਾ।
ਇੱਥੇ ਨਵੀਂ ਰਜਿਸਟ੍ਰੇਸ਼ਨ ਦੇ ਲਿੰਕ 'ਤੇ ਕਲਿੱਕ ਕਰੋ।
ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਸਾਈਟ 'ਤੇ ਲੌਗਇਨ ਕਰੋ।
ਸਾਰੇ ਬੇਨਤੀ ਕੀਤੇ ਵੇਰਵਿਆਂ ਨੂੰ ਧਿਆਨ ਨਾਲ ਭਰੋ।
ਦਸਤਾਵੇਜ਼ਾਂ ਨੂੰ ਸਹੀ ਆਕਾਰ 'ਚ ਅਪਲੋਡ ਕਰਨ ਤੋਂ ਬਾਅਦ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਫਾਰਮ ਦਾ ਅੰਤਿਮ ਪ੍ਰਿੰਟ ਆਊਟ ਭਵਿੱਖ ਲਈ ਸੁਰੱਖਿਅਤ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਔਡੀ ਇੰਡੀਆ ਨੇ 2024 'ਚ ਵੇਚੀਆਂ 5,816 ਕਾਰਾਂ
NEXT STORY