ਨਵੀਂ ਦਿੱਲੀ: ਰੇਲਵੇ ਵਿਚ ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਐਨ.ਐਫ.ਆਰ (Northeast Frontier Railway) ਨੇ 4,499 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਰੇਲਵੇ ਰਿਕਰੂਟਮੈਂਟ ਸੇਲ (RRC) ਦੇ ਤਹਿਤ ਇਨ੍ਹਾਂ ਅਹੁਦਿਆਂ 'ਤੇ ਨੌਕਰੀ ਦੇ ਇੱਛੁਕ ਉਮੀਦਵਾਰ 15 ਸਤੰਬਰ 2020 ਯਾਨੀ ਅੱਜ ਰਾਤ 10 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਇਸ ਭਰਤੀ ਲਈ ਅਪਲਾਈ ਕਰ ਰਹੇ ਨੌਜਵਾਨਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਵਿਚ ਘੱਟ ਤੋਂ ਘੱਟ 50 % ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਸੰਬੰਧਤ ਟ੍ਰੇਡ ਤੋਂ ਆਈ.ਟੀ.ਆਈ. ਵੀ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮਰ ਹੱਦ 15 ਸਾਲ ਤੋਂ ਲੈ ਕੇ 24 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ ਉਮਰ ਹੱਦ ਵਿਚ ਨਿਯਮ ਮੁਤਾਬਕ ਛੋਟ ਦਿੱਤੀ ਜਾਵੇਗੀ। ਉਮਰ ਹੱਦ ਦੀ ਗਿਣਤੀ 01 ਜਨਵਰੀ 2020 ਅਨੁਸਾਰ ਕੀਤੀ ਜਾਵੇਗੀ।
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 15 ਸਤੰਬਰ 2020
ਅਹੁਦਿਆਂ ਦਾ ਵੇਰਵਾ
ਅਰਜ਼ੀ ਫ਼ੀਸ
ਐਸ.ਸੀ./ਐਸ.ਟੀ., ਪੀ.ਡਬਲਯੂ.ਡੀ. ਅਤੇ ਬੀਬੀ ਉਮੀਦਵਾਰਾਂ ਤੋਂ ਕਿਸੇ ਪ੍ਰਕਾਰ ਦੀ ਫ਼ੀਸ ਨਹੀਂ ਲਈ ਜਾਵੇਗੀ। ਉਥੇ ਹੀ ਹੋਰ ਸਾਰੇ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 100 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨhttps://nfr.indianrailways.gov.in/ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਕਿਸੇ ਪ੍ਰਕਾਰ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ, ਸਗੋਂ ਉਮੀਦਵਾਰਾਂ ਦਾ ਚੋਣ 10ਵੀਂ ਵਿਚ ਆਏ ਨੰਬਰਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
5 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 90 ਹਜ਼ਾਰ ਤੋਂ ਘੱਟ, ਪੀੜਤਾਂ ਦੀ ਗਿਣਤੀ 49 ਲੱਖ ਦੇ ਪਾਰ
NEXT STORY