ਨਵੀਂ ਦਿੱਲੀ— ਰੇਲਵੇ ਸਟੇਸ਼ਨਾਂ 'ਤੇ ਪਏ ਲੋਹੇ ਦੇ ਕਬਾੜ ਨੂੰ ਹਟਾਉਣ ਲਈ ਰੇਲਵੇ ਬੋਰਡ ਨੇ 31 ਮਾਰਚ ਤਕ ਸਾਰਾ ਕਬਾੜ ਵੇਚਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧ 'ਚ ਰੇਲਵੇ ਬੋਰਡ ਨੇ ਸਾਰੇ ਜੋਨਾਂ ਅਤੇ ਉਤਪਾਦਨ ਇਕਾਈਆਂ ਨੂੰ ਹੁਕਮ ਭੇਜ ਦਿੱਤਾ ਹੈ।
ਸਾਰੇ ਮੁੱਖ ਪ੍ਰੰਬਧਕਾਂ ਨੂੰ ਭੇਜੇ ਪੱਤਰ 'ਚ ਰੇਲਵੇ ਬੋਰਡ ਨੇ ਕਿਹਾ ਹੈ ਕਿ ਜਿਸ ਜੋਨ 'ਚ ਜਿੰਨਾ ਵੀ ਲੋਹੇ ਦਾ ਕਬਾੜ ਹੈ, ਉਸ ਨੂੰ ਵਿੱਤੀ ਸਾਲ ਦੇ ਅਖੀਰ ਤਕ ਵੇਚ ਦਿੱਤਾ ਜਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਹੋਰ ਵਾਧੂ ਮਾਲ ਪ੍ਰਾਪਤ ਹੋਵੇਗਾ, ਬਲਕਿ ਰੇਲਵੇ ਸਟੇਸ਼ਨ ਵੀ ਗੰਦਗੀ ਤੋਂ ਮੁਕਤ ਹੋਣਗੇ।
ਰੇਲਵੇ ਬੋਰਡ ਨੇ ਇਹ ਫਰਮਾਨ ਹਾਲ ਹੀ ਦੇ ਦਿਨਾਂ 'ਚ ਸਕ੍ਰੈਪ ਦੀ ਬਿਕਰੀ 'ਚ ਆਈ ਤੇਜ਼ੀ ਤੋਂ ਉਤਸਾਹਿਤ ਹੋ ਕੇ ਜਾਰੀ ਕੀਤੇ ਹਨ। ਚਾਲੂ ਵਿੱਤੀ ਸਾਲ 2017-18 ਦੌਰਾਨ ਦਸੰਬਰ ਤਕ ਸਾਰੇ ਜੋਨਾਂ ਨੇ ਕੁੱਲ ਮਿਲਾ ਕੇ 1837 ਕਰੋੜ ਰੁਪਏ ਦੇ ਸਕ੍ਰੈਪ ਦੀ ਬਿਕਰੀ ਕੀਤੀ। ਇਹ ਪਿਛਲੇ ਵਿੱਤੀ ਸਾਲ 2016-17 'ਚ ਦਸੰਬਰ ਤਕ ਕੀਤੀ ਗਈ ਕੁੱਲ 1503 ਕਰੋੜ ਰੁਪਏ ਦੀ ਸਕ੍ਰੈਪ ਦੀ ਬਿਕਰੀ ਦੇ ਮੁਕਾਬਲੇ 22 ਫੀਸਦੀ ਜ਼ਿਆਦਾ ਹੈ।
ਪੱਤਰ 'ਚ ਬੋਰਡ ਨੇ ਲਿਖਿਆ ਹੈ ਕਿ ਸਕ੍ਰੈਪ ਦੀ ਬਿਕਰੀ ਨਾਲ ਹੋਣ ਵਾਲੀ ਆਮਦਨ ਨਾ ਸਿਰਫ ਮਾਲੀਆ ਵਧਾਉਂਦੀ ਹੈ ਬਲਕਿ ਟ੍ਰੈਕ, ਸਟੇਸ਼ਨ, ਕਾਰਜਸ਼ਾਲਾ ਅਤੇ ਡਿਪੂ ਵੀ ਸਾਫ-ਸੁਥਰੇ ਰਹਿੰਦੇ ਹਨ।
ਸ਼ੈਂਪੂ, ਸਾਬਣ-ਕ੍ਰੀਮ ਨਾਲ ਬਾਂਝਪਨ ਦਾ ਖਤਰਾ
NEXT STORY