ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਵਿੱਤੀ ਸਾਲ 2024-25 ਵਿਚ ਆਪਣਾ ਓਪਰੇਟਿੰਗ ਅਨੁਪਾਤ (OR) ਵਿਚ ਸੁਧਾਰ ਹੋਇਆ ਹੈ। ਰੇਲਵੇ ਦੇ ਵਿੱਤੀ ਪ੍ਰਦਰਸ਼ਨ ਨੂੰ ਮਾਪਣ ਲਈ OR ਇਕ ਮਹੱਤਵਪੂਰਨ ਮਾਪਦੰਡ ਹੈ। ਇਹ 98.32% ਰਿਹਾ, ਜੋ ਕਿ 2023-24 ਵਿੱਚ 98.43 ਫ਼ੀਸਦੀ ਸੀ। ਇਸ ਦਾ ਮਤਲਬ ਹੈ ਕਿ 31 ਮਾਰਚ, 2025 ਨੂੰ ਖਤਮ ਹੋਏ ਸਾਲ ਵਿਚ ਰੇਲਵੇ ਬੋਰਡ ਨੇ 100 ਰੁਪਏ ਕਮਾਉਣ ਲਈ 98.32 ਰੁਪਏ ਖਰਚ ਕੀਤੇ।
ਭਾਰਤੀ ਰੇਲਵੇ ਦਾ ਕੁੱਲ ਖਰਚ ਵਿੱਤੀ ਸਾਲ 2024-25 'ਚ 2.63 ਲੱਖ ਕਰੋੜ ਰੁਪਏ ਰਿਹਾ। ਇਹ 2023-24 ਵਿਚ 2.52 ਲੱਖ ਕਰੋੜ ਰੁਪਏ ਸੀ। ਕੁੱਲ ਕਮਾਈ ਵਿੱਤੀ ਸਾਲ 2024-25 ਵਿਚ 2.65 ਲੱਖ ਕਰੋੜ ਰੁਪਏ ਰਹੀ। ਇਹ ਪਿਛਲੇ ਸਾਲ 2.56 ਲੱਖ ਕਰੋੜ ਰੁਪਏ ਸੀ। ਰੇਲਵੇ ਦੀ ਬਿਨਾਂ ਕਿਰਾਏ ਵਾਲੀ ਕਮਾਈ ਵੀ 11 ਹਜ਼ਾਰ ਕਰੋੜ ਰੁਪਏ ਤੋਂ ਉੱਪਰ ਗਈ ਹੈ। ਇਹ ਕਮਾਈ ਟਿਕਟਾਂ ਤੋਂ ਨਹੀਂ ਸਗੋਂ ਦੂਜੀਆਂ ਚੀਜ਼ਾਂ ਤੋਂ ਹੋਈ ਹੈ। ਜਿਵੇਂ ਕਿ ਇਸ਼ਤਿਹਾਰ ਅਤੇ ਪਾਰਸਲ ਸੇਵਾ। ਰੇਲਵੇ ਨੂੰ ਯਾਤਰੀ, ਮਾਲ ਆਦਿ ਤੋਂ ਫਾਇਦਾ ਹੋਇਆ ਹੈ। ਯਾਤਰੀਆਂ ਤੋਂ ਹੋਣ ਵਾਲੀ ਕਮਾਈ ਪਿਛਲੇ ਸਾਲ ਤੋਂ 6.4 ਫ਼ੀਸਦੀ ਜ਼ਿਆਦਾ ਰਹੀ, ਜੋ 75,239 ਕਰੋੜ ਰੁਪਏ ਹੈ।
ਰੇਲਵੇ ਨੇ ਲਗਾਤਾਰ ਚੌਥੇ ਸਾਲ 2024-25 ਵਿਚ ਮਾਲ ਢੋਆ-ਢੁਆਈ ਅਤੇ ਮਾਲੀਆ ਦੇ ਰਿਕਾਰਡ ਤੋੜੇ ਹਨ। ਇਸ ਸਾਲ ਮਾਲ ਢੁਆਈ 1.61 ਅਰਬ ਟਨ ਤੋਂ ਜ਼ਿਆਦਾ ਹੋ ਗਈ। ਇਸ ਨਾਲ ਭਾਰਤ ਦਾ ਰੇਲਵੇ ਨੈੱਟਵਰਕ ਸਾਲਾਨਾ ਮਾਲ ਢੁਆਈ ਦੇ ਮਾਮਲੇ ਵਿਚ ਦੂਜਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ। ਇਸ ਨੇ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ। ਚੀਨ ਹੀ ਇਕ ਅਜਿਹਾ ਦੇਸ਼ ਹੈ, ਜੋ ਰੇਲਵੇ ਵਲੋਂ ਮਾਲ ਢੋਆ-ਢੁਆਈ ਦੇ ਮਾਮਲੇ ਵਿਚ ਭਾਰਤ ਤੋਂ ਅੱਗੇ ਹਨ।
ਭਾਜਪਾ ਦੇ ਸੀਨੀਅਰ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY