ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਦੇਸ਼ਭਰ 'ਚ ਚੱਲਣ ਵਾਲੀਆਂ ਕੁੱਝ ਸਪੇਸ਼ਲ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਨਾਲ ਹੀ ਕੁੱਝ ਟਰੇਨਾਂ ਨੂੰ ਰੋਜ਼ਾਨਾ ਚਲਾਉਣ ਦੀ ਥਾਂ ਹਫ਼ਤਾਵਾਰੀ ਚਲਾਉਣ ਦਾ ਫੈਸਲਾ ਕੀਤਾ ਹੈ। ਉੱਤਰੀ ਰੇਲਵੇ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਉੱਤਰੀ ਰੇਲਵੇ ਮੁਤਾਬਕ, ਟਰੇਨ ਨੰਬਰ 02303 ਹਾਵੜਾ-ਨਵੀਂ ਦਿੱਲੀ ਸਪੇਸ਼ਲ ਟਰੇਨ 11 ਜੁਲਾਈ ਤੋਂ ਸਿਰਫ ਸ਼ਨੀਵਾਰ ਨੂੰ ਹਾਵਡ਼ਾ ਤੋਂ ਚੱਲੇਗੀ। ਜਦੋਂ ਕਿ 02304 ਨਵੀਂ ਦਿੱਲੀ-ਹਾਵੜਾ ਸਪੇਸ਼ਲ ਟਰੇਨ 12 ਜੁਲਾਈ ਤੋਂ ਸਿਰਫ ਐਤਵਾਰ ਨੂੰ ਹੀ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ।
ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਵਡ਼ਾ ਤੋਂ ਨਵੀਂ ਦਿੱਲੀ ਜਾਣ ਵਾਲੀ 02381 ਨੰਬਰ ਦੀ ਸਪੇਸ਼ਲ ਟਰੇਨ 16 ਜੁਲਾਈ ਤੋਂ ਸਿਰਫ ਵੀਰਵਾਰ ਨੂੰ ਹਾਵਡ਼ਾ ਤੋਂ ਚੱਲੇਗੀ। ਉਥੇ ਹੀ, ਟਰੇਨ ਨੰਬਰ 02382 ਨਵੀਂ ਦਿੱਲੀ-ਹਾਵੜਾ ਸਪੇਸ਼ਲ ਟਰੇਨ ਵਾਇਆ ਧਨਬਾਦ 17 ਜੁਲਾਈ ਤੋਂ ਸਿਰਫ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਚੱਲੇਗੀ।
ਇਸ ਤੋਂ ਇਲਾਵਾ ਟਰੇਨ ਨੰਬਰ 05483/05484 ਅਲੀਪੁਰਦੁਆਰ ਜੰਕਸ਼ਨ ਅਤੇ ਦਿੱਲੀ ਜੰਕਸ਼ਨ ਵਿਚਾਲੇ ਚੱਲਣ ਵਾਲੀ ਸਪੇਸ਼ਲ ਟਰੇਨ ਦੇ ਰੂਟ 'ਚ ਵੀ ਕੁੱਝ ਬਦਲਾਅ ਕੀਤਾ ਗਿਆ ਹੈ।
ਇਨ੍ਹਾਂ ਟਰੇਨਾਂ ਦੇ ਸਮੇਂ 'ਚ ਹੋਇਆ ਬਦਲਾਅ
ਰੇਲਵੇ ਨੇ ਕੁੱਝ ਸਪੇਸ਼ਲ ਟਰੇਨਾਂ ਦੇ ਰੋਜ਼ਾਨਾ ਚਲਾਉਣ ਦੀ ਬਜਾਏ ਹਫ਼ਤਾਵਰੀ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਕੁੱਝ ਟਰੇਨਾਂ ਦੀ ਸਮਾਂ ਸਾਰਣੀ ਬਦਲੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਦੀ ਅਪੀਲ 'ਤੇ ਪੂਰਬੀ ਅਤੇ ਦੱਖਣੀ ਪੂਰਬੀ ਰੇਲਵੇ ਨੇ ਇਹ ਫੈਸਲਾ ਲਿਆ ਹੈ।
ਹੁਣ ਹਫ਼ਤਾਵਰੀ ਚੱਲਣਗੀਆਂ ਇਹ ਸਪੇਸ਼ਲ ਟਰੇਨਾਂ
ਟਰੇਨ ਨੰਬਰ 02303 - ਹਾਵੜਾ-ਨਵੀਂ ਦਿੱਲੀ ਸਪੇਸ਼ਲ ਟਰੇਨ ਵਾਇਆ ਪਟਨਾ 11 ਜੁਲਾਈ ਤੋਂ ਸਿਰਫ ਸ਼ਨੀਵਾਰ ਨੂੰ ਹਾਵਡ਼ਾ ਤੋਂ ਚੱਲੇਗੀ।
ਟਰੇਨ ਨੰਬਰ 02304 - ਨਵੀਂ ਦਿੱਲੀ- ਹਾਵਡ਼ਾ ਸਪੇਸ਼ਲ ਟਰੇਨ ਵਾਇਆ ਪਟਨਾ 12 ਜੁਲਾਈ ਤੋਂ ਸਿਰਫ ਐਤਵਾਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ।
ਟਰੇਨ ਨੰਬਰ 02381 - ਹਾਵੜਾ-ਨਵੀਂ ਦਿੱਲੀ ਸਪੇਸ਼ਲ ਟਰੇਨ ਵਾਇਆ ਧਨਬਾਦ 16 ਜੁਲਾਈ ਤੋਂ ਸਿਰਫ ਵੀਰਵਾਰ ਨੂੰ ਹਾਵਡ਼ਾ ਤੋਂ ਚੱਲੇਗੀ।
ਟਰੇਨ ਨੰਬਰ 02382 - ਨਵੀਂ ਦਿੱਲੀ-ਹਾਵਡ਼ਾ ਸਪੇਸ਼ਲ ਟਰੇਨ ਵਾਇਆ ਧਨਬਾਦ 17 ਜੁਲਾਈ ਤੋਂ ਸਿਰਫ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਚੱਲੇਗੀ।
ਹੌਂਸਲੇ ਦੀ ਜਿੱਤ: 96 ਸਾਲ ਦੀ ਬੇਬੇ ਨੇ ਕੋਰੋਨਾ ਨੂੰ ਦਿੱਤੀ ਮਾਤ, ਸਿਹਤਯਾਬ ਹੋ ਕੇ ਪਰਤੀ ਘਰ
NEXT STORY