ਨਵੀਂ ਦਿੱਲੀ - ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਦੇ ਇਰਾਦੇ ਨਾਲ ਰੇਲਵੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਧੀਨ ਅਧਿਕਾਰੀਆਂ ਨੂੰ ਪਿਛਲੇ 5 ਸਾਲਾਂ ਵਿਚ ਇਸ ਤਰ੍ਹਾਂ ਦੀਆਂ ਵਾਪਰੀਆਂ ਘਟਨਾਵਾਂ ਦਾ ਵੇਰਵਾ ਇਕੱਠਾ ਕਰਨ ਲਈ ਕਿਹਾ ਗਿਆ ਹੈ।
ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਦੇ ਅਧਿਕਾਰੀਆਂ ਨੂੰ ਰੇਲਵੇ ਦੇ ਕੰਪਲੈਕਸਾਂ ਵਿਚ ਸਰਗਰਮ ਅਪਰਾਧੀਆਂ ਦਾ ਇਕ ਡਾਟਾਬੇਸ ਤਿਆਰ ਕਰਨ ਅਤੇ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਟੇਸ਼ਨਾਂ 'ਤੇ ਮਿਲਣਯੋਗ ਮੁਫਤ ਵਾਈ-ਫਾਈ ਦੀ ਵਰਤੋਂ ਪੋਰਨ ਵੀਡੀਓਜ਼ ਡਾਊਨਲੋਡ ਕਰਨ ਲਈ ਅਪਰਾਧੀਆਂ ਵੱਲੋਂ ਨਾ ਹੋ ਸਕੇ।
ਆਰ. ਪੀ. ਐੱਫ. ਦੇ ਮੁਖੀ ਅਰੁਣ ਕੁਮਾਰ ਵੱਲੋਂ ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਲੇਟਫਾਰਮਾਂ ਅਤੇ ਵਾਰਡਾਂ ਵਿਚ ਖਰਾਬ ਢਾਂਚਿਆਂ ਅਤੇ ਅਲਗ-ਥਲਗ ਥਾਵਾਂ 'ਤੇ ਬਣੀਆਂ ਇਮਾਰਤਾਂ ਨੂੰ ਤੁਰੰਤ ਢਾਹ ਦਿੱਤਾ ਜਾਵੇ। ਜਦ ਤੱਕ ਉਨ੍ਹਾਂ ਨੂੰ ਢਾਹਿਆ ਨਹੀਂ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ। ਰਾਤ ਨੂੰ ਖਾਸ ਤੌਰ 'ਤੇ ਇਸ ਸਬੰਧੀ ਧਿਆਨ ਰੱਖਿਆ ਜਾਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਵੈਕਸੀਨ ਲੱਗਣ ਤੋਂ ਬਾਅਦ ਕਿੰਨੇ ਦਿਨ ਤੱਕ ਨਹੀਂ ਹੋਵੇਗਾ ਕੋਰੋਨਾ?
NEXT STORY