ਬਿਲਾਸਪੁਰ/ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਸਾਲ 2014-2024 ਦੌਰਾਨ ਪੰਜ ਲੱਖ ਤੋਂ ਵੱਧ ਨੌਜਵਾਨਾਂ ਦੀ ਭਰਤੀ ਕੀਤੀ ਹੈ, ਜੋ ਪਿਛਲੇ ਦਹਾਕੇ ਦੇ ਮੁਕਾਬਲੇ 25 ਫੀਸਦੀ ਤੋਂ ਵੱਧ ਹੈ। ਰੁਜ਼ਗਾਰ ਦੇ ਖੇਤਰ ਵਿਚ ਰੇਲਵੇ ਦੀ ਇਹ ਇਕ ਵੱਡੀ ਪ੍ਰਾਪਤੀ ਹੈ। ਪਹਿਲੀ ਵਾਰ ਭਾਰਤੀ ਰੇਲਵੇ ਨੇ ਰੁਜ਼ਗਾਰ ਕੈਲੰਡਰ ਪ੍ਰਕਾਸ਼ਿਤ ਕੀਤਾ ਹੈ। ਸਾਰੀਆਂ ਖਾਲੀ ਅਸਾਮੀਆਂ ਦੀਆਂ ਸੂਚਨਾਵਾਂ ਸਮੇਂ ਸਿਰ ਜਾਰੀ ਕੀਤੀਆਂ ਗਈਆਂ ਸਨ। ਰੁਜ਼ਗਾਰ ਕੈਲੰਡਰ ਤਹਿਤ ਫਰਵਰੀ 2024 ਵਿਚ ਸਹਾਇਕ ਲੋਕੋ ਪਾਇਲਟ (ALP) ਦੀਆਂ 18,799 ਅਸਾਮੀਆਂ ਲਈ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਗਿਆ।
ਭਰਤੀ ਲਈ ਪ੍ਰੀਖਿਆ 5 ਦਿਨਾਂ ਤੱਕ ਆਯੋਜਿਤ ਕੀਤੀ ਗਈ, ਜਿਸ ਵਿਚ 29 ਸੂਬਿਆਂ ਦੇ 156 ਸ਼ਹਿਰਾਂ 'ਚ 346 ਕੇਂਦਰ ਸ਼ਾਮਲ ਸਨ। ਇਹ ਪ੍ਰੀਖਿਆ ਤਿੰਨ ਸ਼ਿਫਟਾਂ 'ਚ ਆਯੋਜਿਤ ਕੀਤੀ ਸੀ। ਕੰਪਿਊਟਰ ਆਧਾਰਿਤ ਟੈਸਟ (ਸੀ. ਬੀ. ਟੀ) ਸਖ਼ਤ ਨਿਗਰਾਨੀ ਹੇਠ ਕਰਵਾਇਆ ਗਿਆ। ਉਮੀਦਵਾਰਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ 92 ਫ਼ੀਸਦੀ ਹਾਜ਼ਰ ਉਮੀਦਵਾਰਾਂ ਦੀ ਆਧਾਰ ਕਾਰਡ ਰਾਹੀਂ ਤਸਦੀਕ ਕੀਤੀ ਗਈ ਸੀ।
ਕੁੱਲ 18.4 ਲੱਖ ਨੌਜਵਾਨਾਂ ਨੇ 18,799 ਅਸਾਮੀਆਂ ਲਈ ਅਪਲਾਈ ਕੀਤਾ ਹੈ। ਹਾਲਾਂਕਿ ਹਾਜ਼ਰੀ ਫ਼ੀਸਦੀ ਸਿਰਫ 62 ਫ਼ੀਸਦੀ ਸੀ। ਭਾਰਤੀ ਰੇਲਵੇ ਦੀ ਇਹ ਪਹਿਲ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
ਹੁਣ ਇਸ ਰੰਗ 'ਚ ਰੰਗੀਆਂ ਜਾਣਗੀਆਂ ਰੋਡਵੇਜ਼ ਦੀਆਂ ਬੱਸਾਂ
NEXT STORY