ਇਟਾਵਾ- ਰੋਡਵੇਜ਼ ਦੀਆਂ ਬੱਸਾਂ ਨੂੰ ਹੁਣ ਨਵਾਂ ਰੰਗ ਮਿਲਣ ਜਾ ਰਿਹਾ ਹੈ। ਰੋਡਵੇਜ਼ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਬੱਸਾਂ ਕੁਝ ਵੱਖਰੇ ਰੰਗ ਵਿਚ ਰੰਗੀਆਂ ਮਿਲਣਗੀਆਂ। ਜੀ ਹਾਂ, ਰੋਡਵੇਜ਼ ਦੀਆਂ ਬੱਸਾਂ ਨੂੰ ਭਗਵਾ ਰੰਗ 'ਚ ਰੰਗਿਆ ਜਾਣਾ ਸ਼ੁਰੂ ਹੋ ਗਿਆ ਹੈ। ਇਸ ਦੇ ਪਿੱਛੇ ਦੀ ਵਜ੍ਹਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਜਨਵਰੀ ਮਹੀਨੇ 'ਚ ਆਯੋਜਿਤ ਹੋਣ ਵਾਲਾ ਮਹਾਕੁੰਭ ਮੇਲਾ ਹੈ। ਕਰੀਬ 20 ਦਿਨਾਂ ਤੱਕ ਚੱਲਣ ਵਾਲੇ ਮਹਾਕੁੰਭ ਲਈ ਟਰਾਂਸਪੋਰਟ ਕਾਰਪੋਰੇਸ਼ਨ ਜੰਗੀ ਪੱਧਰ 'ਤੇ ਤਿਆਰੀਆਂ 'ਚ ਜੁਟੀ ਹੋਈ ਹੈ। ਇਟਾਵਾ ਵਿਚ ਟਰਾਂਸਪੋਰਟ ਕਾਰਪੋਰੇਸ਼ਨ ਨੇ ਜਨਵਰੀ ਤੋਂ ਹੋਣ ਵਾਲੇ ਮਹਾਕੁੰਭ ਲਈ ਕੁੰਭ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਇਟਾਵਾ ਖੇਤਰ ਦੀਆਂ ਲਗਭਗ 489 ਬੱਸਾਂ ਨੂੰ ਭਗਵੇਂ ਰੰਗ ਵਿਚ ਰੰਗਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡੇਰਾ ਰਾਧਾ ਸੁਆਮੀ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਜਨਵਰੀ ਮਹੀਨੇ 'ਚ ਆਯੋਜਿਤ ਹੋਣ ਵਾਲਾ ਮਹਾਕੁੰਭ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਜਾਂਦੇ ਹਨ। ਇਟਾਵਾ ਰੋਡਵੇਜ਼ ਜ਼ੋਨ ਮੈਨੇਜਰ ਉਮੇਸ਼ ਸੀ. ਐਸ. ਆਰੀਆ ਨੇ ਐਤਵਾਰ ਨੂੰ ਦੱਸਿਆ ਕਿ ਇਟਾਵਾ ਖੇਤਰ ਵਿਚ ਕੁੱਲ 489 ਬੱਸਾਂ ਹਨ। ਜਿਸ ਵਿਚ ਲਗਭਗ 181 ਬੱਸਾਂ ਨੂੰ ਪਹਿਲਾਂ ਹੀ ਭਗਵੇਂ ਰੰਗ ਵਿਚ ਰੰਗਿਆ ਗਿਆ ਹੈ। ਇਸ ਦੇ ਨਾਲ ਹੀ 100 ਕੰਟਰੈਕਟ ਡਰਾਈਵਰਾਂ ਦੀ ਭਰਤੀ ਕੀਤੀ ਜਾਣੀ ਹੈ। ਉਮੇਸ਼ ਨੇ ਦੱਸਿਆ ਕਿ ਇਸ ਮਹਾਕੁੰਭ ਮੇਲੇ ਵਿਚ ਦੂਜੇ ਪੜਾਅ ਵਿਚ 22 ਜਨਵਰੀ ਤੋਂ 7 ਫਰਵਰੀ ਤੱਕ 229 ਬੱਸਾਂ ਸਿੱਧੇ ਜ਼ਿਲ੍ਹੇ ਤੋਂ ਪ੍ਰਯਾਗਰਾਜ ਲਈ ਚੱਲਣਗੀਆਂ। ਕੁੰਭ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਟਾਵਾ ਖੇਤਰ ਦੀਆਂ ਵਿਸ਼ੇਸ਼ 410 ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- SHO ਨੇ ਬੇਹੱਦ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ, ਪੇਸ਼ ਕੀਤੀ ਮਿਸਾਲ
ਇਸ ਸਮੇਂ ਸਾਰੀਆਂ ਬੱਸਾਂ ਨੂੰ ਨਵਾਂ ਰੂਪ ਦੇਣ ਦਾ ਕੰਮ ਚੱਲ ਰਿਹਾ ਹੈ। ਨਵੇਂ ਰੂਪ ਮਗਰੋਂ ਸਾਰੀਆਂ ਬੱਸਾਂ ਨੂੰ ਭਗਵੇਂ ਰੰਗ ਵਿਚ ਰੰਗਿਆ ਜਾਵੇਗਾ। ਇਟਾਵਾ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਿੱਧੀ ਪ੍ਰਯਾਗਰਾਜ ਸੇਵਾ ਪ੍ਰਦਾਨ ਕੀਤੀ ਜਾਵੇਗੀ ਜੋ ਕੁੰਭ ਇਸ਼ਨਾਨ ਕਰਦੇ ਹਨ। ਯਾਤਰੀਆਂ ਦੀ ਸਹੂਲਤ ਲਈ 100 ਵਾਧੂ ਕੰਟਰੈਕਟ ਡਰਾਈਵਰ ਵੀ ਭਰਤੀ ਕੀਤੇ ਜਾਣਗੇ, ਜਿਨ੍ਹਾਂ ਦੀ ਇੰਟਰਵਿਊ ਲਈ ਜਾ ਰਹੀ ਹੈ ਅਤੇ ਸਿਖਲਾਈ ਲਈ ਕਾਨਪੁਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਇਨ੍ਹਾਂ ਸੈੱਲਾਂ ’ਚ ਲੁਕਿਆ ਹੈ 100 ਸਾਲ ਜਿਊਣ ਦਾ ਰਾਜ਼
ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ 'ਚ ਨਾਕਾਮ ਰਹੀ ਹਰਿਆਣਾ ਸਰਕਾਰ : ਗਰਗ
NEXT STORY