ਮੁੰਬਈ - ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੁੰਬਈ ਦੀ ਉਪਨਗਰੀ ਰੇਲ ਸੇਵਾ ਦਾ ਅਜੇ ਵੀ ਕਾਫ਼ੀ ਹਿੱਸਾ ਬੰਦ ਹੈ। ਰੇਲਵੇ ਅਨਲਾਕ ਪ੍ਰਕਿਰਿਆ ਦੇ ਤਹਿਤ ਕਈ ਪੜਾਅਵਾਂ 'ਚ ਹੌਲੀ-ਹੌਲੀ ਸੇਵਾਵਾਂ ਨੂੰ ਬਹਾਲ ਕਰ ਰਿਹਾ ਹੈ। ਸ਼ਨੀਵਾਰ ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ, ਮੁੰਬਈ 'ਚ ਰੇਲਵੇ 1 ਨਵੰਬਰ ਤੋਂ 610 ਅਤੇ ਸਪੈਸ਼ਲ ਉਪਨਗਰੀ ਸੇਵਾਵਾਂ ਵਾਲੀਆਂ ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੰਬਈ 'ਚ ਕੁਲ ਉਪਨਗਰੀ ਟਰੇਨਾਂ ਦੀ ਗਿਣਤੀ 2020 ਹੋ ਜਾਵੇਗੀ।
ਮੱਧ ਰੇਲਵੇ ਅਤੇ ਪੱਛਮੀ ਰੇਲਵੇ ਵੱਲੋਂ ਜਾਰੀ ਇੱਕ ਸੰਯੁਕਤ ਇਸ਼ਤਿਹਾਰ ਦੇ ਅਨੁਸਾਰ, ਇਨ੍ਹਾਂ ਸੇਵਾਵਾਂ ਨੂੰ ਜੋੜਨ ਨਾਲ, ਵਿਸ਼ੇਸ਼ ਉਪਨਗਰੀ ਸੇਵਾਵਾਂ ਦੀ ਗਿਣਤੀ ਨੂੰ ਵਧਾ ਕੇ 2020 ਤੱਕ ਕੀਤਾ ਜਾਵੇਗਾ। 610 ਸੇਵਾਵਾਂ 'ਚੋਂ, 314 ਨੂੰ ਮੱਧ ਰੇਲਵੇ ਨੈੱਟਵਰਕ 'ਤੇ ਚਲਾਇਆ ਜਾਵੇਗਾ, ਜਦੋਂ ਕਿ ਬਾਕੀ 296 ਨੂੰ ਪੱਛਮੀ ਰੇਲਵੇ 'ਚ ਰੱਖਿਆ ਜਾਵੇਗਾ। ਰੇਲਵੇ ਮੁੰਬਈ ਦੇ ਉਪਨਗਰੀ ਨੈੱਟਵਰਕ 'ਤੇ 1,410 ਸੇਵਾਵਾਂ ਦਾ ਸੰਚਾਲਨ ਕਰ ਰਿਹਾ ਹੈ, ਜਿਨ੍ਹਾਂ 'ਚੋਂ 706 ਸੈਂਟਰਲ ਲਾਈਨ 'ਤੇ ਅਤੇ 704 ਪੱਛਮੀ ਰੇਲਵੇ 'ਤੇ ਚੱਲਦੀਆਂ ਹਨ।
ਰੇਲਵੇ ਨੇ 15 ਜੂਨ ਨੂੰ ਐਮਰਜੰਸੀ ਅਤੇ ਜ਼ਰੂਰੀ ਸੇਵਾਵਾਂ 'ਚ ਰੁਜ਼ਗਾਰ ਵਾਲੇ ਵਿਅਕਤੀਆਂ ਲਈ ਸਥਾਨਕ ਟਰੇਨ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ ਅਤੇ ਹਾਲ ਹੀ 'ਚ ਵਕੀਲਾਂ ਅਤੇ ਵਿਦੇਸ਼ੀ ਵਪਾਰ ਦੂਤਘਰ ਦੇ ਕਰਮਚਾਰੀਆਂ ਨੂੰ ਟ੍ਰੈਫਿਕ ਦੀ ਮਨਜ਼ੂਰੀ ਦਿੱਤੀ ਹੈ। ਆਮਤੌਰ 'ਤੇ ਕਰੀਬ 85 ਲੱਖ ਯਾਤਰੀ ਰੋਜਾਨਾ ਸੂਬੇ ਦੀ 3200 ਟਰੇਨ ਸਰਵਿਸ ਦਾ ਇਸਤੇਮਾਲ ਕਰਦੇ ਹਨ। ਮੁੰਬਈ ਮਹਾਨਗਰੀ ਖੇਤਰ (ਐੱਮ.ਐੱਮ.ਆਰ.) 157 ਸਟੇਸ਼ਨਾਂ ਨੂੰ ਮਿਲਾ ਕੇ 390 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।
ਦਿੱਲੀ 'ਚ ਪੂਰੀ ਸਮਰੱਥਾ ਨਾਲ ਚੱਲਣਗੀਆਂ ਬੱਸਾਂ, ਵਿਆਹ 'ਚ ਹੋ ਸਕਣਗੇ 200 ਲੋਕ ਸ਼ਾਮਲ
NEXT STORY