ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਬੁੱਧਵਾਰ ਸਵੇਰੇ ਮੀਂਹ ਪਿਆ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 2.6 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ 'ਚ 24 ਘੰਟਿਆਂ 'ਚ ਸਵੇਰੇ 8.30 ਵਜੇ ਤੱਕ 6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਬੁੱਧਵਾਰ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ ਅਤੇ ਮੀਂਹ ਨਾਲ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿ ਸਕਦਾ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 92 ਫੀਸਦੀ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਹਿਰ ਦੀ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 9 ਵਜੇ 81 ਦਰਜ ਕੀਤਾ ਗਿਆ, ਜੋ ਕਿ ‘ਤਸੱਲੀਬਖ਼ਸ਼’ ਸ਼੍ਰੇਣੀ ਵਿਚ ਆਉਂਦਾ ਹੈ। ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI "ਚੰਗਾ" ਹੈ, 51 ਅਤੇ 100 ਦੇ ਵਿਚਕਾਰ "ਤਸੱਲੀਬਖਸ਼" ਹੈ, 101 ਅਤੇ 200 ਦੇ ਵਿਚਕਾਰ "ਦਰਮਿਆਨਾ" ਹੈ, 201 ਅਤੇ 300 ਦੇ ਵਿਚਕਾਰ "ਮਾੜਾ" ਹੈ, 301 ਅਤੇ 400 ਦੇ ਵਿਚਕਾਰ "ਬਹੁਤ ਬੁਰਾ" ਅਤੇ 401 ਤੋਂ 500 ਨੂੰ "ਗੰਭੀਰ" ਮੰਨਿਆ ਜਾਂਦਾ ਹੈ।
ਮਣੀਪੁਰ 'ਚ ਵਿਦਿਆਰਥੀਆਂ ਤੇ ਪੁਲਸ ਵਿਚਾਲੇ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਪਰ ਕਾਬੂ 'ਚ
NEXT STORY