ਨਵੀਂ ਦਿੱਲੀ— ਦਿੱਲੀ 'ਚ ਗਣਤੰਤਰ ਦਿਵਸ ਦੀ ਪਰੇਡ ਦੇਖਣ ਆਉਣ ਵਾਲੇ ਮਹਿਮਾਨਾਂ ਨੂੰ ਇਸ ਵਾਰ ਰਾਜਪਥ 'ਤੇ ਹਲਕੀ ਬਾਰਸ਼ ਦਰਮਿਆਨ ਪਰੇਡ ਦੇਖਣੀ ਪੈ ਸਕਦੀ ਹੈ। ਅਨੁਮਾਨ ਅਨੁਸਾਰ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਕਾਰਨ ਸੋਮਵਾਰ ਨੂੰ ਬਾਰਸ਼ ਸ਼ੁਰੂ ਹੋਵੇਗੀ, ਜੋ 26 ਜਨਵਰੀ ਤੱਕ ਜਾਰੀ ਰਹੇਗੀ। ਹਾਲਾਂਕਿ ਇਸ ਦੌਰਾਨ ਇਕ-2 ਦਿਨ ਹਲਕੀ ਬਾਰਸ਼ ਦੇ ਆਸਾਰ ਹਨ। ਸੋਮਵਾਰ ਸ਼ਾਮ ਤੋਂ ਬਾਰਸ਼ ਸ਼ੁਰੂ ਹੋ ਸਕਦੀ ਹੈ। ਇਸ ਕਾਰਨ ਤਾਪਮਾਨ 'ਚ ਕਮੀ ਆਏਗੀ। ਸੋਮਵਾਰ ਨੂੰ ਤਾਪਮਾਨ 25 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ। 21 ਅਤੇ 23 ਜਨਵਰੀ ਤੱਕ ਹਲਕੀ ਬਾਰਸ਼ ਤਾਪਮਾਨ 20 ਤੋਂ 21 ਡਿਗਰੀ ਸੈਲਸੀਅਤ ਤੱਕ ਲਿਆਏਗੀ। 25 ਅਤੇ 26 ਜਨਵਰੀ ਨੂੰ ਹਲਕੀ ਬਾਰਸ਼ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ 'ਚ ਸੋਮਵਾਰ ਤੋਂ ਹੀ ਕਮੀ ਆਉਣ ਲੱਗੇਗੀ। ਤੇਜ ਹਵਾ ਵੀ ਚੱਲ ਸਕਦੀ ਹੈ।
ਸਕਾਈਮੇਟ ਅਨੁਸਾਰ ਇਸ ਸਮੇਂ ਇਕ ਵੈਸਟਰਨ ਡਿਸਟਰਬੈਂਸ ਨਾਰਥ (ਉੱਤਰ)-ਈਸਟ (ਪੂਰਬ)ਅਫਗਾਨਿਸਤਾਨ 'ਚ ਸਰਗਰਮ ਹੈ, ਜਿਸ ਕਾਰਨ ਪਾਕਿਸਤਾਨ 'ਚ ਸੈਂਟਰਲ ਪਾਰਟ 'ਚ ਸਾਈਕਲੋਨਿਕ ਸਰਕੁਲੇਸ਼ਨ ਬਣਿਆ ਹੋਇਆ ਹੈ। ਇਸ ਕਾਰਨ ਦਿੱਲੀ 'ਚ ਹਵਾਵਾਂ ਦੀ ਦਿਸ਼ਾ ਬਦਲੀ ਹੈ। ਇਸ ਸਮੇਂ ਦਿੱਲੀ 'ਚ ਵੈਸਟ (ਪੱਛਮ) ਅਤੇ ਸਾਊਥ ਵੈਸਟ (ਦੱਖਣ ਪੱਛਮ) ਦੀਆਂ ਗਰਮ ਹਵਾਵਾਂ ਆ ਰਹੀਆਂ ਹਨ ਅਤੇ ਤਾਪਮਾਨ ਵਧਾ ਰਹੀਆਂ ਹਨ। ਅਗਲੇ 24 ਘੰਟੇ 'ਚ ਬੱਦਲ ਛਾਉਣਗੇ ਅਤੇ ਤਾਪਮਾਨ 'ਚ ਕਮੀ ਆਏਗੀ।
ਜਨਰਲ ਵਰਗ ਨੂੰ ਵੱਡਾ ਤੋਹਫਾ, ਫਰਵਰੀ ਤੋਂ ਨੌਕਰੀ 'ਚ ਮਿਲੇਗਾ ਰਿਜ਼ਰਵੇਸ਼ਨ
NEXT STORY