ਮੁੰਬਈ — ਮਹਾਰਾਸ਼ਟਰ ਨਵਨਿਰਮਾਣ ਸੈਨਾ(ਐੱਮ.ਐੱਨ.ਐੱਸ.) ਦੇ ਮੁਖੀ ਰਾਜ ਠਾਕਰੇ ਨੇ ਆਪਣਾ 50ਵੇਂ ਜਨਮਦਿਨ 'ਤੇ ਤੋਹਫਾ ਲੈਣ ਦੀ ਬਜਾਏ ਖੁਦ ਮਹਾਰਾਸ਼ਟਰ ਦੇ ਹਰ ਵਰਗ ਦੀ ਜਨਤਾ ਨੂੰ ਹੈਰਾਨ ਕਰਨ ਵਾਲਾ ਤੋਹਫਾ ਦਿੱਤਾ ਹੈ। ਸੂਤਰਾਂ ਅਨੁਸਾਰ ਠਾਕਰੇ ਨੇ ਵੀਰਵਾਰ ਨੂੰ ਸ਼ਹਿਰ ਦੇ ਕੁਝ ਚੁਣੇ ਗਏ ਪੈਟਰੋਲ ਪੰਪਾਂ 'ਤੇ ਦੋਪਹੀਆ ਵਾਹਨ ਵਾਲੇ ਗਾਹਕਾਂ ਨੂੰ ਆਪਣੇ 50ਵੇਂ ਜਨਮ ਦਿਨ 'ਤੇ 4 ਤੋਂ 9 ਰੁਪਏ ਸਸਤਾ ਪੈਟਰੋਲ ਵੰਡਣ ਦੀ ਵਿਵਸਥਾ ਕੀਤੀ ਹੈ। ਐੱਮ.ਐੱਨ.ਐੱਸ. ਦੇ ਪ੍ਰਧਾਨ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਇਹ ਐਲਾਨ ਕੀਤਾ ਹੈ ਕਿ ਸੂਬੇ ਦੇ ਕੁਝ ਪੈਟਰੋਲ ਪੰਪਾਂ 'ਤੇ ਪੈਟਰੋਲ 4 ਤੋਂ 9 ਰੁਪਏ ਸਸਤਾ ਮਿਲੇਗਾ।

ਮਹਾਰਾਸ਼ਟਰ 'ਚ ਪੈਟਰੋਲ ਦੀ ਕੀਮਤ 84.26 ਰੁਪਏ ਪ੍ਰਤੀ ਲੀਟਰ ਹੈ। ਇਹ ਸੁਵਿਧਾ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਤੱਕ ਸੀ। ਇਸ ਦੌਰਾਨ ਕਈ ਪੈਟਰੋਲ ਪੰਪਾਂ 'ਤੇ ਦੋ ਪਹੀਆ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਹਾਲਾਂਕਿ ਰਾਜ ਠਾਕਰੇ ਦੀ ਪਾਰਟੀ ਨੇ ਪੈਟਰੋਲ ਪੰਪ ਮਾਲਿਕਾਂ ਨੂੰ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਵਿਵਸਥਾ ਕੀਤੀ ਹੈ।

ਹਜ਼ਾਰਾਂ ਦੀ ਭੀੜ ਨੇ ਸੁਜਾਤ ਬੁਖਾਰੀ ਨੂੰ ਨਮ੍ਹ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
NEXT STORY