ਮੁੰਬਈ– ਮਹਾਰਾਸ਼ਟਰ ਨਵ ਨਿਰਮਾਣ ਸੇਨਾ ਦੇ ਮੁਖੀ ਰਾਜ ਠਾਕਰੇ ਨੇ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਯੂ.ਪੀ. ਸਰਕਾਰ ਵਲੋਂ ਧਾਰਮਿਕ ਥਾਵਾਂ ਤੋਂ ਲਾਊਡ ਸਪੀਕਰ ਹਟਾਉਣ ਦੇ ਫੈਸਲੇ ਦੀ ਵੀਰਵਾਰ ਸ਼ਲਾਘਾ ਕੀਤੀ ਅਤੇ ਆਪਣੇ ਚਚੇਰੇ ਭਰਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸੂਬੇ ’ਚ ਮੰਦੇਭਾਗੀ ‘ਭੋਗੀ’ ਬੈਠੇ ਹਨ।
ਠਾਕਰੇ ਨੇ ਵੀਰਵਾਰ ਟਵਿਟਰ ’ਤੇ ਕਿਹਾ ਕਿ ਧਾਰਮਿਕ ਥਾਵਾਂ ਖਾਸ ਕਰ ਕੇ ਮਸਜਿਦਾਂ ਤੋਂ ਲਾਊਡ ਸਪੀਕਰ ਹਟਾਉਣ ਲਈ ਮੈਂ ਯੋਗੀ ਸਰਕਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੰਦੇਭਾਗੀ ਮਹਾਰਾਸ਼ਟਰ ’ਚ ਸਾਡੇ ਕੋਲ ‘ਯੋਗੀ’ ਨਹੀਂ ਸਗੋਂ ‘ਭੋਗੀ’ ਹੈ। ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ 3 ਮਈ ਤੱਕ ਸੂਬੇ ’ਚ ਸਭ ਧਾਰਮਿਕ ਥਾਵਾਂ ਖਾਸ ਕਰ ਕੇ ਮਸਜਿਦਾਂ ਤੋਂ ਲਾਊਡ ਸਪੀਕਰਾਂ ਨੂੰ ਹਟਾਉਣ ਲਈ ਅਲਟੀਮੇਟਮ ਦਿੱਤਾ ਹੈ। ਇਸ ਕਾਰਨ ਸੂਬੇ ’ਚ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ।
ਕੁਮਾਰੀ ਸੈਲਜਾ ਨੂੰ ਅਹੁਦੇ ਤੋਂ ਹਟਾਏ ਜਾਣ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕਾਂਗਰਸ 'ਤੇ ਕੱਸਿਆ ਤੰਜ਼
NEXT STORY