ਨੈਸ਼ਨਲ ਡੈਸਕ- ਇੰਦੌਰ ਦੇ ਰਾਜਾ ਰਘੁਵੰਸ਼ੀ ਕਤਲਕਾਂਡ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੋਨਮ ਰਘੁਵੰਸ਼ੀ ਨੇ ਆਪਣੇ ਜਿਸ ਪ੍ਰੇਮੀ ਰਾਜ ਨਾਲ ਮਿਲ ਕੇ ਪਤੀ ਰਾਜਾ ਦਾ ਕਤਲ ਕਰਵਾਇਆ, ਉਸ ਦੀ ਦਾਦੀ ਦੀ ਸਦਮੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਜ ਦੀ ਦਾਦੀ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਘਰ 'ਚ ਚੀਕ-ਚਿਹਾੜਾ ਪੈ ਗਿਆ। ਰਾਜ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਹੈ। ਉਸ ਦਾਦੀ ਇੱਥੇ ਰਹਿੰਦੀ ਸੀ। ਰਾਜ ਦੀ ਗ੍ਰਿਫ਼ਤਾਰੀ 'ਤੇ ਉਨ੍ਹਾਂ ਕਿਹਾ ਸੀ ਕਿ ਪੋਤਾ ਬੇਕਸੂਰ ਹੈ, ਉਸ ਨੂੰ ਫਸਾਇਆ ਗਿਆ ਹੈ।
ਇਹ ਵੀ ਪੜ੍ਹੋ : ਅਸਮਾਨੀ ਬਿਜਲੀ ਡਿੱਗਣ ਨਾਲ ਭਾਜਪਾ ਆਗੂ ਦੀ ਮੌਤ
ਰਾਜ ਦੀ ਮਾਂ ਨੇ ਵੀ ਮੀਡੀਆ ਨਾਲ ਗੱਲਬਾਤ 'ਚ ਕਿਹਾ ਸੀ ਕਿ ਉਸ ਦਾ ਪੁੱਤ ਬੇਕਸੂਰ ਹੈ। ਉਸ ਨੇ ਦੋਸ਼ ਲਗਾਇਆ ਕਿ ਪੁਲਸ ਨੇ ਰਾਜ ਨੂੰ ਝੂਠੇ ਦੋਸ਼ਾਂ 'ਚ ਫਸਾਇਆ ਹੈ। ਰਾਜ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਰਾਜਾ ਰਘੁਵੰਸ਼ੀ ਦੀ ਮੌਤ ਨਾਲ ਡੂੰਘੇ ਸਦਮੇ 'ਚ ਸੀ ਅਤੇ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਹੋਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਰਾਜ ਦਾ ਸੋਨਮ ਨਾਲ ਕੋਈ ਪ੍ਰੇਮ ਸੰਬੰਧ ਨਹੀਂ ਸੀ ਅਤੇ ਉਹ ਉਸ ਨੂੰ 'ਦੀਦੀ' ਕਹਿ ਕੇ ਬੁਲਾਉਂਦਾ ਸੀ। ਹਾਲਾਂਕਿ ਪੁਲਸ ਅਨੁਸਾਰ ਸੋਨਮ ਅਤੇ ਰਾਜ ਵਿਚਾਲੇ ਲਗਾਤਾਰ ਸੰਪਰਕ ਸੀ। ਪੁਲਸ ਨੇ ਇਸ ਮਾਮਲੇ 'ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ 'ਚ ਸੋਨਮ ਅਤੇ ਰਾਜ ਸ਼ਾਮਲ ਹੈ।
ਇਹ ਵੀ ਪੜ੍ਹੋ : ਘਰ 'ਚ ਪਈ ਫਰਿੱਜ ਬਣ ਗਈ 'ਬੰਬ' ! ਖੋਲ੍ਹਦਿਆਂ ਹੀ ਹੋ ਗਿਆ ਧਮਾਕਾ, ਤੜਫ਼-ਤੜਫ਼ ਨਿਕਲੀ ਕਿਸਾਨ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
19, 20, 21, 22 ਤੇ 23 ਨੂੰ ਭਾਰੀ ਮੀਂਹ! IMD ਨੇ ਜਾਰੀ ਕਰ'ਤਾ Alert
NEXT STORY